Washington- ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਹੁਣ ਇੱਥੋਂ ਦੇ ਸਬੂੇ ਕੇਂਟੁਕੀ ਦੇ ਡਾਊਨਟਾਊਨ ਲੁਇਸਵਿਲੇ ’ਚ ਸਾਹਮਣੇ ਆਇਆ। ਇੱਥੇ ਇੱਕ ਰੈਸਟੋਰੈਂਟ ’ਚ ਹੋਈ ਗੋਲੀਬਾਰੀ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਸਥਾਨਕ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਵਾਲੀ ਥਾਂ ’ਤੇ ਇੱਕ ਵਿਅਕਤੀ ਮਿ੍ਰਤਕ ਮਿਲਿਆ ਅਤੇ ਬਾਕੀ ਪੰਜ ਹੋਰ ਜ਼ਖ਼ਮੀ ਮਿਲੇ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਜ਼ਖ਼ਮੀਆਂ ’ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਨਾਲ ਜੁੜਿਆ ਇੱਕ ਹੋਰ ਵਿਅਕਤੀ ਬਾਅਦ ’ਚ ਪੁਲਿਸ ਨੂੰ ਜ਼ਖ਼ਮੀ ਹਾਲਤ ’ਚ ਮਿਲਿਆ, ਜਿਸ ਨੂੰ ਵੀ ਹਸਪਤਾਲ ਲਿਜਾਇਆ ਗਿਆ। ਇੱਥੇ ਉਸ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ।
ਫਰਸਟ ਡਿਵੀਜ਼ਨ ਕਮਾਂਡਰ ਮੇਜਰ ਸ਼ੈਨਨ ਲਾਡਰ ਨੇ ਕਿਹਾ ਕਿ ਗੋਲੀਬਾਰੀ ਦੀ ਇਹ ਘਟਨਾ ਐਤਵਾਰ ਸਵੇਰੇ ਕਰੀਬ 3 ਵਜੇ ਰੈਸਟੋਰੈਂਟ ਦੇ ਸਰਪ੍ਰਸਤਾਂ ਅਤੇ ਫੁੱਟਪਾਥ ’ਤੇ ਮੌਜੂਦ ਲੋਕਾਂ ਵਿਚਾਲੇ ਹੋਈ। ਹਾਲਾਂਕਿ ਇਹ ਗੋਲੀਬਾਰੀ ਕਿਨ੍ਹਾਂ ਕਾਰਨਾਂ ਦੇ ਚੱਲਦਿਆਂ ਹੋਇਆ, ਇਸ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਅਮਰੀਕਾ ਦੇ ਰੈਸਟੋਰੈਂਟ ’ਚ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ ਤੇ 6 ਹੋਰ ਜ਼ਖ਼ਮੀ
Washington- ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਹੁਣ ਇੱਥੋਂ ਦੇ ਸਬੂੇ ਕੇਂਟੁਕੀ ਦੇ ਡਾਊਨਟਾਊਨ ਲੁਇਸਵਿਲੇ ’ਚ ਸਾਹਮਣੇ ਆਇਆ। ਇੱਥੇ ਇੱਕ ਰੈਸਟੋਰੈਂਟ ’ਚ ਹੋਈ ਗੋਲੀਬਾਰੀ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ…

Filed under
