ਪਾਕਿਸਤਾਨ ‘ਚ ਵੱਡਾ ਹਾਦਸਾ: 17 ਲੋਕਾਂ ਦੀ ਜਾਨ ਲੈ ਗਈ ਡਰਾਈਵਰ ਦੀ ਮਮੂਲੀ ਜਹੀ ਗਲਤੀ

ਟੀਵੀ ਪੰਜਾਬ ਬਿਊਰੋ- ਪਾਕਿਸਤਾਨ ਦੇ ਖੈਬਰ ਪਖਤੂਨਵਾ ਵਿਚ ਇਕ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇੱਥੇ ਨਦੀ ਵਿਚ ਇਕ ਯਾਤਰੀ ਵੈਨ ਡਿੱਗ ਪਈ। ਇਸ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋ ਗਈ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਵੈਨ ਕੋਹਿਸਤਾਨ ਜ਼ਿਲ੍ਹੇ ਦੇ ਪਾਨੀਬਾ ਇਲਾਕੇ ਵਿਚ ਸਿੰਧੂ ਨਦੀ ਵਿਚ ਡਿੱਗੀ। ਇਹ ਵੈਨ ਚਿਲਾਸ ਤੋਂ ਰਾਵਲਪਿੰਡੀ ਵੱਲ ਜਾ ਰਹੀ ਸੀ। 

ਇਹ ਵੈਨ ਇਕ ਪਰਿਵਾਰ ਵੱਲੋਂ ਯਾਤਰਾ ਲਈ ਕਿਰਾਏ ‘ਤੇ ਲਿਆਂਦੀ ਗਈ ਸੀ। ਵੈਨ ਵਿਚ ਡਰਾਈਵਰ ਸਮੇਤ 17 ਲੋਕ ਸਵਾਰ ਸਨ। ਰਿਪੋਰਟ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਇਕ ਮੋੜ ‘ਤੇ ਜਾ ਕੇ ਕੰਟਰੋਲ ਗਵਾ ਬੈਠਾ । ਪਾਕਿਸਤਾਨ ਦੀ ਪੁਲਸ ਮੁਤਾਬਿਕ ਡਰਾਈਵਰ ਦੇ ਵੈਨ ਤੋਂ ਕੰਟਰੋਲ ਗਵਾਉਣ ਮਗਰੋਂ ਵੈਨ ਸਿੰਧੂ ਨਦੀ ਵਿਚ ਡਿੱਗ ਪਈ। ਪੁਲਸ ਨੇ ਦੱਸਿਆ ਕਿ ਇਸ ਘਟਨਾ ਵਿਚ 17 ਲੋਕਾਂ ਦੀ ਮੌਤ ਹੋ ਗਈ।