ਸਕੂਲ ਬੱਸ ਅਤੇ ਟਕੱਰ ਵਿਚਾਲੇ ਹੋਏ ਟੱਕਰ ’ਚ ਤਿੰੰਨ ਜ਼ਖ਼ਮੀ

Manitoba- ਮੈਨੀਟੋਬਾ ’ਚ ਬੁੱਧਵਾਰ ਸਵੇਰੇ ਇੱਕ ਬੱਸ ਦੇ ਬੱਜਰੀ ਨਾਲ ਭਰੇ ਇੱਕ ਟਰੱਕ ਨਾਲ ਟਕਰਾਉਣ ਕਾਰਨ ਬੱਸ ਚਾਲਕ ਸਣੇ ਦੋ ਬੱਚੇ ਜ਼ਖ਼ਮੀ ਹੋ ਗਏ। ਆਰ. ਸੀ. ਐਮ. ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 8.30 ਵਜੇ ਵਿਨੀਪੈੱਗ ਦੇ ਉੱਤਰ-ਪੱਛਮ ’ਚ ਹਾਈਵੇਅ 277 ’ਤੇ ਵਾਪਰਿਆ। ਪੁਲਿਸ ਮੁਤਾਬਕ ਹਾਦਸੇ ਦੌਰਾਨ ਬੱਸ ਦਾ ਚਾਲਕ ਵਾਲਾ ਪਾਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਇਸ ਹਾਦਸੇ ’ਚ ਬੱਸ ਦੀ ਮਹਿਲਾ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦੇ ਚੱਲਦਿਆਂ ਉਸ ਏਅਰ ਐਂਬੂਲੈਂਸ ਰਾਹੀਂ ਹਸਪਤਾਲ ’ਚ ਪਹੁੰਚਾਇਆ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਇਸ ਟੱਕਰ ’ਚ ਦੋ ਬੱਚੇ ਵੀ ਜ਼ਖ਼ਮੀ ਹੋਏ ਹਨ ਪਰ ਉਨ੍ਹਾਂ ਦੀਆਂ ਸੱਟਾਂ ਗ਼ੈਰ-ਜਾਨਲੇਵਾ ਹਨ। ਹਾਦਸੇ ਵੇਲੇ ਬੱਸ ’ਚ 20 ਬੱਚੇ ਸਵਾਰ ਸਨ। ਇਸ ਘਟਨਾ ਮਗਰੋਂ ਹਾਈਵੇਅ ਨੂੰ ਦੋਹਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ। ਆਰ. ਸੀ. ਐਮ. ਪੀ. ਦੇ ਬੁਲਾਰੇ ਸਾਰਜੈਂਟ ਪਾਲ ਮੈਨੇਗਰੇ ਨੇ ਕਿਹਾ ਕਿ ਖ਼ੁਸ਼ਕਿਸਮਤੀ ਨਾਲ ਇਹ ਹਾਦਸਾ ਉੱਨਾ ਗੰਭੀਰ ਨਹੀਂ ਸੀ। ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਇਸ ਦੀ ਜਾਂਚ ’ਚ ਜੁਟੀ ਹੋਈ ਹੈ। ਘਟਨਾ ਵੇਲੇ ਮੌਕੇ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਦੋਹਾਂ ਵਾਹਨਾਂ ਵਿਚਾਲੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਵੇਂ ਲੱਗਾ ਜਿਵੇਂ ਭੂਚਾਲ ਆ ਗਿਆ ਹੋਵੇ। ਟੱਕਰ ਤੋਂ ਬਾਅਦ ਬੱਸ ਦਾ ਮੂਹਰਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।