● On air now · ਟੀਵੀ ਪੰਜਾਬ

Punjabi News · Since 2013

Breaking

ਢਾਬੇ ‘ਤੇ ਪਾਰਟੀ ਕਰ ਰਹੇ ਚਾਰ ਗੈਂਗਸਟਰ 16 ਸਾਥੀਆਂ ਸਣੇ ਕਾਬੂ , ਹਥਿਆਰ ਵੀ ਹੋਏ ਬਰਾਮਦ

ਅੰਮ੍ਰਿਤਸਰ- ਸੂਬੇ ਭਰ ਚ ਹੋਏ ਰਹੇ ਕਤਲਾਂ ਦੇ ਵਿਚਕਾਰ ਅੰਮ੍ਰਿਤਸਰ ਪੁਲਿਸ ਨੇ ਮਾਨ ਸਰਕਾਰ ਨੂੰ ਰਾਹਤ ਦਿੱਤੀ ਹੈ । ਪੁਲਿਸ ਨੇ ਚਾਰ ਖਤਰਨਾਕ ਗੈਂਗਸਟਰਾਂ ਸਮੇਤ ਉਨ੍ਹਾਂ ਦੇ 16 ਸਾਥੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ । ਇਨ੍ਹਾਂ ਪਾਸੋਂ…


ਅੰਮ੍ਰਿਤਸਰ- ਸੂਬੇ ਭਰ ਚ ਹੋਏ ਰਹੇ ਕਤਲਾਂ ਦੇ ਵਿਚਕਾਰ ਅੰਮ੍ਰਿਤਸਰ ਪੁਲਿਸ ਨੇ ਮਾਨ ਸਰਕਾਰ ਨੂੰ ਰਾਹਤ ਦਿੱਤੀ ਹੈ । ਪੁਲਿਸ ਨੇ ਚਾਰ ਖਤਰਨਾਕ ਗੈਂਗਸਟਰਾਂ ਸਮੇਤ ਉਨ੍ਹਾਂ ਦੇ 16 ਸਾਥੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ । ਇਨ੍ਹਾਂ ਪਾਸੋਂ ਵੱਡੀ ਗਿਣਤੀ ਚ ਮਾਰੂ ਹਥਿਆਰ ਵੀ ਬਰਾਮਦ ਹੋਏ ਹਨ । ਇਹ ਸਾਰੀ ਕਾਰਵਾਈ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਹੈ ।

ਪੁਲਿਸ ਮੁਤਾਬਿਕ ਉਨ੍ਹਾਂ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਕਲਾਨੌਰੀ ਢਾਬਾ ਜੀ.ਟੀ ਰੋਡ ਵਿਖੇ ਬਹੁਤ ਸਾਰੇ ਵਿਅਕਤੀ ਮੌਜੂਦ ਹਨ ,ਜੋਕਿ ਖਤਰਨਾਕ ਹਥਿਆਰਾਂ ਨਾਲ ਲੈਸ ਹਨ । ਥਾਣਾ ਬਿਆਸ ਦੇ ਮੁਖੀ ਵਲੋਂ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਹੋਇਆਂ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ । ਕਾਬੂ ਕੀਤੇ ਗਏ ਚਾਰ ਗੈਂਗਸਟਰ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਏ ਹੋਏ ਸਨ । ਪੁਲਿਸ ਨੇ ਇਨ੍ਹਾਂ ਪਾਸੋਂ 7 ਰਾਈਫਲਾਂ ਅਤੇ 7 ਪਿਸਤੌਲ ਬਰਾਮਦ ਕੀਤੇ ਹਨ ।

ਕਾਬੂ ਕੀਤੇ ਗਏ ਨੌਜਵਾਨਾ ਦੀ ਪਛਾਣ ਬਲਵਿੰਦਰ ਸਿੰਘ ਉਰਫ ਡੋਨੀ ਪੁੱਤਰ ਹਰਬੰਸ ਸਿੰਘ ਵਾਸੀ ਪੱਤੀ ਬਲੋਰ ਕੀ ਸਠਿਆਲਾ ,ਪ੍ਰਭਜੋਤ ਸਿੰਘ ,ਜਰਮਨਜੀਤ ਸਿੰਘ ,ਗੁਰਦੀਪ ਸਿੰਘ ,ਗੁਰਪ੍ਰੀਤ ਸਿੰਘ ,ਨਵਦੀਪ ਸਿੰਘ ,ਰੁਪਿੰਦਰ ਸਿੰਘ ,ਮਨਜਿੰਦਰ ਸਿੰਘ ,ਰਣਜੀਤ ਸਿੰਘ , ਗਗਨਦੀਪ ਸਿੰਘ ,ਮਨਪ੍ਰੀਤ ਸਿੰਘ ,ਗੁਰਪ੍ਰੀਤ ਸਿੰਘ , ਰਵਿੰਦਰ ਸਿੰਘ , ਬੇਅੰਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਮਾਨਾਵਾਲਾ ਕਲਾਂ ਵਜੋਂ ਹੋਈ ਹੈ ।


Filed under