● On air now · ਟੀਵੀ ਪੰਜਾਬ

Punjabi News · Since 2013

Breaking

ਸੜਕ ਹਾਦਸੇ ‘ਚ ਬੱਚੇ ਸਮੇਤ 5 ਵਿਅਕਤੀਆਂ ਦੀ ਮੌਤ

ਪਟਿਆਲਾ : ਸਨੌਰ ਨੇੜੇ ਪਿੰਡ ਜਗਤਪੁਰਾ ਵਿਖੇ ਸਵੇਰੇ ਹੋਏ ਦਰਦਨਾਕ ਸੜਕ ਹਾਦਸੇ ਵਿਚ ਇਕ ਬੱਚੇ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਤੇ 12 ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਇਕ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ ਤੇ ਬਾਕੀ ਸਰਕਾਰੀ ਰਾਜਿੰਦਰਾ…


ਪਟਿਆਲਾ : ਸਨੌਰ ਨੇੜੇ ਪਿੰਡ ਜਗਤਪੁਰਾ ਵਿਖੇ ਸਵੇਰੇ ਹੋਏ ਦਰਦਨਾਕ ਸੜਕ ਹਾਦਸੇ ਵਿਚ ਇਕ ਬੱਚੇ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਤੇ 12 ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਇਕ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ ਤੇ ਬਾਕੀ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਹਨ।

ਇਹ ਹਾਦਸਾ ਟਰੈਕਟਰ ਟਰਾਲੀ ਅਤੇ ਸਕਾਰਪੀਓ ਦਰਮਿਆਨ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਟਰਾਲੀ ਰਾਹੀਂ ਕਰੀਬ ਪੱਚੀ ਵਿਅਕਤੀ ਹਰਿਆਣਾ ਵਿਚ ਕਿਸੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਜਾ ਰਹੇ ਸਨ।

ਜਗਤਪੁਰਾ ਪਿੰਡ ਨੇੜੇ ਪਿੱਛੇ ਤੋਂ ਵਿਆਹ ਸਮਾਗਮ ‘ਚੋਂ ਪਰਤ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਵਿਅਕਤੀਆਂ ਦੀ ਸਕਾਰਪੀਉ ਗੱਡੀ ਟਕਰਾ ਗਈ। ਜਿਸ ਦੌਰਾਨ ਟਰਾਲੀ ਸਵਾਰ ਤਿੰਨ ਵਿਅਕਤੀਆਂ ਅਤੇ ਸਕਾਰਪੀਉ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ।

ਟਰਾਲੀ ਵਿਚ ਸਵਾਰ 30 ਸਾਲਾ ਸੋਨੂੰ, 33 ਸਾਲਾ ਨਿੱਕਾ ਅਤੇ 12 ਸਾਲਾ ਰੋਹਿਤ ਸ਼ਾਮਲ ਹਨ, ਜਦ ਕਿ ਦੋ ਸਕਾਰਪੀਓ ਸਵਾਰਾ ਦੀ ਵੀ ਮੌਤ ਹੋ ਗਈ। ਜਿਨ੍ਹਾਂ ਵਿੱਚੋਂ 25 ਸਾਲਾ ਗੁਰਪ੍ਰੀਤ ਸਿੰਘ ਅਤੇ 26 ਸਾਲਾ ਕਰਮਜੀਤ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਹਨ।

ਟੀਵੀ ਪੰਜਾਬ ਬਿਊਰੋ


Filed under