● On air now · ਟੀਵੀ ਪੰਜਾਬ

Punjabi News · Since 2013

Breaking

ਪ੍ਰੀਖਿਆ ਦੇਣ ਜਾ ਰਹੇ 6 ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ

ਜੈਪੁਰ : ਚਾਕਸੂ ਨੇੜੇ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ 6 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਵੱਡਾ ਹਾਦਸਾ ਸ਼ਨੀਵਾਰ ਸਵੇਰੇ ਚਾਕਸੂ ਥਾਣਾ ਖੇਤਰ ਦੇ ਨਿਮੋਡੀਆ ਕੱਟ ਨੇੜੇ ਹਾਈਵੇਅ ‘ਤੇ ਵਾਪਰਿਆ, ਇਸ ਹਾਦਸੇ ਵਿਚ…


ਜੈਪੁਰ : ਚਾਕਸੂ ਨੇੜੇ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ 6 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਵੱਡਾ ਹਾਦਸਾ ਸ਼ਨੀਵਾਰ ਸਵੇਰੇ ਚਾਕਸੂ ਥਾਣਾ ਖੇਤਰ ਦੇ ਨਿਮੋਡੀਆ ਕੱਟ ਨੇੜੇ ਹਾਈਵੇਅ ‘ਤੇ ਵਾਪਰਿਆ, ਇਸ ਹਾਦਸੇ ਵਿਚ ਵੈਨ ਚਾਲਕ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ।ਜਦਕਿ 5 ਨੌਜਵਾਨ ਜ਼ਖਮੀ ਹੋਏ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਨੌਜਵਾਨ ਰਾਜਸਥਾਨ ਅਧਿਆਪਕ ਯੋਗਤਾ ਪ੍ਰੀਖਿਆ ਦੇਣ ਲਈ ਜਾ ਰਹੇ ਸਨ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਪਹੁੰਚ ਦਿੱਤਾ ਅਤੇ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

ਟੀਵੀ ਪੰਜਾਬ ਬਿਊਰੋ


Filed under