,

ਜੈਰਾਮ ਠਾਕੁਰ ਨੂੰ ਇਕ ਵਾਰ ਫਿਰ ਦਿੱਲੀ ਸੱਦਿਆ

ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਦਿੱਲੀ ਸੱਦਿਆ ਗਿਆ ਹੈ। ਦੋ ਦਿਨ ਪਹਿਲਾ ਹੀ ਮੁੱਖ ਮੰਤਰੀ ਜੈਰਾਮ ਠਾਕੁਰ ਦਿੱਲੀ ਤੋਂ ਸ਼ਿਮਲਾ ਵਾਪਸ ਪਰਤੇ ਸਨ ਪ੍ਰੰਤੂ ਇਕ ਵਾਰ ਫਿਰ ਦਿੱਲੀ ਬੁਲਾਉਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਸਿਆਸੀ ਗਲਿਆਰਿਆਂ ਵਿਚ ਚਰਚਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਭਾਜਪਾ ਦੇ ਮੁੱਖ ਮੰਤਰੀ ਧੜਾ ਧੜ ਬਦਲੇ ਜਾ ਰਹੇ ਹਨ। ਜੈਰਾਮ ਠਾਕੁਰ ਨੂੰ ਵਾਰ ਵਾਰ ਦਿੱਲੀ ਬੁਲਾਉਣ ਤੋਂ ਵੀ ਇਹੋ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਅਗਲਾ ਨੰਬਰ ਜੈਰਾਮ ਠਾਕੁਰ ਦਾ ਲੱਗ ਸਕਦਾ ਹੈ। ਇਸ ਤੇ ਸੂਬਾ ਕਾਂਗਰਸ ਨੇ ਤਨਜ਼ ਕੱਸਦੇ ਹੋਏ ਕਿਹਾ ਕਿ ਜੈਰਾਮ ਠਾਕੁਰ ਆਪਣੀ ਕੁਰਸੀ ਬਚਾ ਲੈਣ।

ਟੀਵੀ ਪੰਜਾਬ ਬਿਊਰੋ

Corrections

Spotted an error in this story? Email contact@tvpunjab.com. We correct at the same prominence as the original.

More from TV Punjab