Punjabi News Canada


ਆਈਸੀਸੀ ਵਨਡੇ ਰੈਂਕਿੰਗ ‘ਚ ਮਿਤਾਲੀ ਰਾਜ ਨੰਬਰ ਇਕ ‘ਤੇ

ਨਵੀਂ ਦਿੱਲੀ : ਆਈਸੀਸੀ ਨੇ ਮਹਿਲਾ ਵਨਡੇ ਦੀ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਭਾਰਤੀ ਟੀਮ ਦੀ ਸਲਾਮੀ ਬੱਲੇਬਾਜ਼ ਮਿਤਾਲੀ ਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂ ਕਿ ਵੈਸਟਇੰਡੀਜ਼ ਦੇ ਖਿਲਾਫ ਸ਼ਾਨਦਾਰ ਅਰਧ ਸੈਂਕੜਾ ਲਗਾਉਣ ਵਾਲੀ ਦੱਖਣੀ ਅਫਰੀਕਾ ਦੀ ਸਲਾਮੀ ਬੱਲੇਬਾਜ਼ ਲਿਜ਼ਲੇ ਲੀ ਵੀ ਭਾਰਤੀ ਕਪਤਾਨ ਮਿਤਾਲੀ ਰਾਜ ਦੇ ਨਾਲ ਰੈਂਕਿੰਗ ਦੇ ਸੰਯੁਕਤ ਸਿਖਰ ਉੱਤੇ ਪਹੁੰਚ ਗਈ ਹੈ। ਲੀ ਨੇ ਵੈਸਟਇੰਡੀਜ਼ ਦੇ ਖਿਲਾਫ ਪਹਿਲੇ ਵਨਡੇ ਮੈਚ ਵਿੱਚ ਅਜੇਤੂ 91 ਦੌੜਾਂ ਬਣਾਈਆਂ।

ਟੀਵੀ ਪੰਜਾਬ ਬਿਊਰੋ


ਹੋਰ ਖ਼ਬਰਾਂ