Punjabi News Canada


ਮੁੱਖ ਕੋਚ ਮੁਰਤਜ਼ਾ ਲੋਧਾਗਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨਵੀਂ ਦਿੱਲੀ : ਬੰਗਾਲ ਦੇ ਸਾਬਕਾ ਸਪਿਨਰ ਅਤੇ ਮਿਜ਼ੋਰਮ ਅੰਡਰ -19 ਦੇ ਮੁੱਖ ਕੋਚ ਮੁਰਤਜ਼ਾ ਲੋਧਾਗਰ ਦੀ ਸ਼ੁੱਕਰਵਾਰ ਰਾਤ ਨੂੰ ਵਿਸ਼ਾਖਾਪਟਨਮ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਵੀਸ਼ੇਕ ਡਾਲਮੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ। ਲੋਧਾਗਰ 45 ਸਾਲ ਦੇ ਸਨ ਅਤੇ ਉਹ ਮਿਨੂਰ ਟੀਮ ਦੇ ਨਾਲ ਵਿਨੂ ਮਾਂਕਡ ਟਰਾਫੀ (ਅੰਡਰ -19 ਰਾਸ਼ਟਰੀ ਵਨਡੇ) ਖੇਡਣ ਲਈ ਵਿਸ਼ਾਖਾਪਟਨਮ ਗਏ ਸਨ।

ਇਹ ਦੁਖਦਾਈ ਘਟਨਾ ਰਾਤ ਦੇ ਖਾਣੇ ਤੋਂ ਬਾਅਦ ਵਾਪਰੀ। ਮੁਰਤਜ਼ਾ ਲੋਧਾਗਰ ਅਤੇ ਟੀਮ ਫਿਜ਼ੀਓ ਰਾਤ ਦੇ ਖਾਣੇ ਤੋਂ ਬਾਅਦ ਬਾਹਰ ਘੁੰਮ ਰਹੇ ਸਨ ਜਦੋਂ ਉਨ੍ਹਾਂ ਦੀ ਛਾਤੀ ਵਿੱਚ ਤੇਜ਼ ਦਰਦ ਹੋਇਆ ਅਤੇ ਉਹ ਡਿੱਗ ਗਏ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੁਰਤਜ਼ਾ ਨੇ ਆਪਣੇ ਕਰੀਅਰ ਵਿਚ ਨੌਂ ਰਣਜੀ ਟਰਾਫੀ ਮੈਚ ਖੇਡੇ, 34 ਵਿਕਟਾਂ ਲਈਆਂ।

ਟੀਵੀ ਪੰਜਾਬ ਬਿਊਰੋ


ਹੋਰ ਖ਼ਬਰਾਂ