● On air now · ਟੀਵੀ ਪੰਜਾਬ

Punjabi News · Since 2013

Breaking

ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰਕੇ ਕੀਤਾ ਕਤਲ

Vancouver – ਹਾਲ ਹੀ ‘ਚ ਸਰੀ ਤੋਂ ਜੋ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਸੀ। ਉਸ ਮਾਮਲੇ ‘ਚ ਮਰਨ ਵਾਲੇ ਦੀ ਪਹਿਚਾਣ ਪੁਲਿਸ ਵੱਲੋਂ ਹੁਣ ਜਨਤਕ ਕਰ ਦਿੱਤੀ ਗਈ ਹੈ। ਪੁਲਿਸ ਦੇ ਦੱਸਣ ਦੇ ਮੁਤਾਬਿਕ ਇਸ ਦੌਰਾਨ ਪੰਜਾਬੀ ਨੌਜਵਾਨ ਦੀ…


Vancouver – ਹਾਲ ਹੀ ‘ਚ ਸਰੀ ਤੋਂ ਜੋ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਸੀ। ਉਸ ਮਾਮਲੇ ‘ਚ ਮਰਨ ਵਾਲੇ ਦੀ ਪਹਿਚਾਣ ਪੁਲਿਸ ਵੱਲੋਂ ਹੁਣ ਜਨਤਕ ਕਰ ਦਿੱਤੀ ਗਈ ਹੈ। ਪੁਲਿਸ ਦੇ ਦੱਸਣ ਦੇ ਮੁਤਾਬਿਕ ਇਸ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ। ਇਸ ਨੌਜਵਾਨ ਦਾ ਨਾਮ ਸ਼ਰਨਬੀਰ ਸਿੰਘ ਸੋਮਲ ਦੱਸਿਆ ਗਿਆ। ਜੀ ਹਾਂ, ਮੰਗਲਵਾਰ ਰਾਤ ਨੂੰ ਸਰੀ ਸ਼ਹਿਰ ਤੋਂ ਜੋ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਉਸ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਪੁਲਿਸ ਨੇ ਸਾਂਝੀ ਕਰ ਦਿੱਤੀ ਹੈ। ਪੁਲਿਸ ਵੱਲੋਂ ਮ੍ਰਿਤਕ ਦਾ ਨਾਂ ਸ਼ਰਨਬੀਰ ਸਿੰਘ ਸੋਮਲ ਦੱਸਿਆ ਗਿਆ ਹੈ। ਇਸ ਨੌਜਵਾਨ ਦੀ ਉਮਰ 28 ਸਾਲ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਵਾਰਦਾਤ ਗੈਂਗ ਹਿੰਸਾ ਨਾਲ ਜੁੜੀ ਹੋ ਸਕਦੀ ਹੈ।

ਜਾਣਕਾਰੀ ਮੁਤਾਬਿਕ ਇਹ ਘਟਨਾ ਮੰਗਲਵਾਰ ਰਾਤੀਂ 10 ਵਜੇ ਦੇ ਕਰੀਬ, ਸਰੀ ਦੇ 124 ਸਟ੍ਰੀਟ ਅਤੇ 80 ਐਵਨਿਊ ਇਲਾਕੇ ਵਿਚ ਵਾਪਰੀ ਸੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਰੀ ਆਰ ਸੀ ਐਮ ਪੀ ਘਟਨਾ ਵਾਲੀ ਥਾਂ ‘ਤੇ ਪਹੁੰਚੀ।ਇਸ ਸਮੇਂ ਇੱਕ ਵਿਅਕਤੀ ਗੋਲੀ ਵੱਜਣ ਕਾਰਨ ਜ਼ਖ਼ਮੀ ਹਾਲਤ ਵਿਚ ਸੀ। ਇਸ ਤੋਂ ਬਾਅਦ ਪੈਰਾਮੈਡਿਕਸ ਨੂੰ ਤੁਰੰਤ ਬੁਲਾਇਆ ਗਿਆ ਸੀ ਜਿਨ੍ਹਾਂ ਦੱਸਿਆ ਕਿ ਪੀੜਤ ਦੀ ਮੌਤ ਹੋ ਗਈ ਹੈ। ਬਾਅਦ ‘ਚ ਇਸ ਮਾਮਲੇ ਦੀ ਜਾਂਚ ਇੰਟਿਗ੍ਰੇਟੇਡ ਹੋਮੀਸਾਇਡ ਇਨਵੈਸਟੀਗੇਸ਼ਨ ਟੀਮ (IHIT) ਵੱਲੋਂ ਕੀਤੀ ਜਾ ਰਹੀ ਸੀ। ਇਸ ਗੋਲੀਬਾਰੀ ਦੀ ਘਟਨਾ ਤੋਂ ਕੁਝ ਸਮੇਂ ਬਾਅਦ, ਇੱਕ ਕਾਲੇ ਰੰਗ ਦਾ ਫ਼ੋਰਡ ਪਿਕਅਪ ਟਰੱਕ ਵੀ ਪੁਲਿਸ ਨੂੰ ਨਜ਼ਦੀਕੀ ਇਲਾਕੇ ਵਿਚ ਮਿਲਿਆ ਸੀ। ਇਸ ਵਹਾਂ ਨੂੰ ਅੱਗ ਲਗਾਈ ਗਈ ਸੀ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਦੋਵੇਂ ਘਟਨਾਵਾਂ ਆਪਸ ਵਿਚ ਸਬੰਧਤ ਹਨ।
ਇਸ ਮਾਮਲੇ ਸੰਬੰਧੀ ਹੋਮੀਸਾਇਡ ਇਨਵੈਸਟੀਗੇਟਰਜ਼ ਦਾ ਕਹਿਣਾ ਹੈ ਕਿ ਜੇਕਰ ਕਿੱਸੇ ਨੂੰ ਵੀ ਘਟਨਾ ਬਾਰੇ ਜਨਕਰੀ ਹੈ ਤਾਂ ਉਨ੍ਹਾਂ ਨਾਲ 1-877-551-IHIT (4448) ‘ਤੇ ਸੰਪਰਕ ਕੀਤਾ ਜਾਵੇ।


Filed under