● On air now · ਟੀਵੀ ਪੰਜਾਬ

Punjabi News · Since 2013

Breaking

ਨਸ਼ੇ ਦੇ ਮਾਮਲੇ ‘ਚ ਪੰਜਾਬੀ ਗ੍ਰਿਫ਼ਤਾਰ

Vancouver – ਬਰੈਂਪਟਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਮੁਤਾਬਿਕ ਇਕ ਪੰਜਾਬੀ ਨੂੰ ਚਾਰਜ ਕੀਤਾ ਗਿਆ। ਇਸ ਘਟਨਾ ਬਾਰੇ ਓਂਟਾਰੀਓ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਸ ਪੰਜਾਬੀ ਨੂੰ ਪੁਲਿਸ ਵੱਲੋਂ ਚਾਰਜ ਕੀਤਾ ਗਿਆ ਉਹ ਨਸ਼ਾ ਕਰਕੇ ਗੱਡੀ…


Vancouver – ਬਰੈਂਪਟਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਮੁਤਾਬਿਕ ਇਕ ਪੰਜਾਬੀ ਨੂੰ ਚਾਰਜ ਕੀਤਾ ਗਿਆ। ਇਸ ਘਟਨਾ ਬਾਰੇ ਓਂਟਾਰੀਓ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਜਿਸ ਪੰਜਾਬੀ ਨੂੰ ਪੁਲਿਸ ਵੱਲੋਂ ਚਾਰਜ ਕੀਤਾ ਗਿਆ ਉਹ ਨਸ਼ਾ ਕਰਕੇ ਗੱਡੀ ਚਲਾ ਰਿਹਾ ਸੀ। ਹੁਣ ਪੁਲਿਸ ਵੱਲੋਂ ਇਸ ਵਿਅਕਤੀ ਦਾ ਨਾਮ ਵੀ ਜਨਤਕ ਕੀਤਾ ਗਿਆ ਹੈ। ਜੀ ਹਾਂ, ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਵੱਲੋ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਬਰੈਂਪਟਨ ਦੇ ਇਕ ਵਿਅਕਤੀ ਨੂੰ ਚਾਰਜ ਕੀਤਾ ਹੈ।

ਇਸ ਵਿਅਕਤੀ ਨੂੰ ਕੈਲੇਡਨ ਵਿਖੇ ਤਿੰਨ ਗੱਡੀਆ ਦੀ ਟੱਕਰ ਤੋਂ ਬਾਅਦ ਚਾਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਦਾ ਨਾਮ ਡਰਾਈਵਰ ਮਨਦੀਪ ਸਮਰਾ ਦੱਸਿਆ ਗਿਆ ਹੈ। ਇਸ ਦੀ ਉਮਰ 40 ਸਾਲ ਦੇ ਕਰੀਬ ਹੈ।

ਦਰਅਸਲ 10 ਨਵੰਬਰ ਦੀ ਸ਼ਾਮ ਨੂੰ ਮੇਫੀਲਡ ਰੋਡ ਅਤੇ ਮੈਕਵੀਨ ਡਰਾਈਵ ਤੋਂ ਇਕ ਮਾਮਲਾ ਸਾਹਮਣੇ ਆਇਆ। ਇਥੇ ਤਿੰਨ ਗੱਡੀਆ ਦੀ ਟੱਕਰ ਤੋਂ ਬਾਅਦ ਮਾਮੂਲੀ ਸੱਟਾਂ ਦੇ ਕਾਰਨ ਦੋ ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।

ਇਸ ਤੋਂ ਬਾਅਦ ਇਸ ਮਾਮਲੇ ਨਾਲ ਸਬੰਧਤ ਬਰੈਂਪਟਨ ਦੇ ਮਨਦੀਪ ਸਮਰਾ ਨੂੰ ਚਾਰਜ ਕੀਤਾ ਗਿਆ ਗਿਆ। ਮਨਦੀਪ ‘ਤੇ ਨਸ਼ਾ ਕਰਕੇ ਗੱਡੀ ਚਲਾਉਣ, ਹੈਰੋਇਨ ਰੱਖਣ ,ਖੁੱਲੀ ਸ਼ਰਾਬ ਰੱਖਣ ਤੇ ਗੈਰ ਜ਼ਿੰਮੇਵਾਰੀ ਨਾਲ ਗੱਡੀ ਚਲਾਉਣ ਦੇ ਦੋਸ਼ ਲਗਾਏ ਗਏ ਹਨ। ਹੁਣ ਜਲਦ ਹੀ ਮਨਦੀਪ ਦੀ ਕੋਰਟ ‘ਚ ਪੇਸ਼ੀ ਹੋਵੇਗੀ।

ਟੀਵੀ ਪੰਜਾਬ ਬਿਊਰੋ 


Filed under