ਦਿੱਲੀ ਸਰਕਾਰ ਨੇ ਪੈਟਰੋਲ ‘ਤੇ ਵੈਟ ਘਟਾਇਆ

ਨਵੀਂ ਦਿੱਲੀ : ਦਿੱਲੀ ਸਰਕਾਰ ਵਲੋਂ ਅੱਜ ਵੱਡਾ ਫ਼ੈਸਲਾ ਲਿਆ ਗਿਆ ਹੈ। ਦਿੱਲੀ ਸਰਕਾਰ ਨੇ ਪੈਟਰੋਲ ਤੇ 8 ਰੁਪਏ ਵੈਟ ਘਟਾਇਆ ਹੈ। ਇਹ ਦਰਾਂ ਅੱਜ ਅੱਧੀ ਰਾਤ ਨੂੰ ਲਾਗੂ ਹੋਣਗੀਆਂ। ਦਿੱਲੀ ਸਰਕਾਰ ਨੇ ਪੈਟਰੋਲ ‘ਤੇ ਵੈਟ ਘਟਾ ਕੇ 30 ਫ਼ੀਸਦੀ ਤੋਂ ਘਟਾ ਕੇ 19.40 ਫ਼ੀਸਦੀ ਕਰ ਦਿੱਤਾ ਹੈ।

ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿਚ ਵਾਧਾ
ਦਸੰਬਰ ਦੇ ਪਹਿਲੇ ਦਿਨ ਹੀ ਪੈਟਰੋਲੀਅਮ ਕੰਪਨੀਆਂ ਨੇ ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਹੈ। ਦੇਸ਼ ਵਿਚ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿਚ 100 ਰੁਪਏ ਤਕ ਭਾਰੀ ਵਾਧਾ ਕਰ ਦਿੱਤਾ ਗਿਆ ਹੈ।

ਇਸ ਨਾਲ ਰੈਸਟੋਮੈਂਟ ਦਾ ਖਾਣਾ ਪੀਣਾ ਮਹਿੰਗਾ ਹੋ ਸਕਦਾ ਹੈ। ਇਸ ਵਾਧੇ ਨਾਲ ਹੁਣ ਦਿੱਲੀ ਵਿਚ 19 ਕਿਲੋ ਵਾਲਾ ਕਮਰਸ਼ੀਅਲ ਸਿਲੰਡਰ 2101 ਰੁਪਏ ਹੋ ਗਿਆ ਹੈ।

ਓਮੀਕਰੋਨ ਵੇਰੀਐਂਟ ‘ਤੇ ਯਾਤਰਾ ਲਈ ਨਵੇਂ ਦਿਸ਼ਾ-ਨਿਰਦੇਸ਼ ਲਾਗੂ
ਓਮੀਕਰੋਨ ਵੇਰੀਐਂਟ ‘ਤੇ ਯਾਤਰਾ ਲਈ ਨਵੇਂ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਗਏ ਹਨ। ਇਸ ਸਬੰਧੀ ਯੂਕਰੇਨ ਤੋਂ ਆਏ ਇੱਕ ਯਾਤਰੀ ਨੇ ਕਿਹਾ, ਸਾਨੂੰ ਪਤਾ ਨਹੀਂ ਸੀ ਕਿ ਇੱਥੇ ਸਾਵਧਾਨੀ ਵਧਾ ਦਿੱਤੀ ਗਈ ਹੈ। ਸਾਡਾ ਆਰਟੀ-ਪੀ.ਸੀ.ਆਰ. ਟੈਸਟ ਏਅਰਪੋਰਟ ‘ਤੇ ਕੀਤਾ ਗਿਆ ਸੀ।

ਜਿਨ੍ਹਾਂ ਦਾ ਪਰਿਵਾਰ ਨਹੀਂ ਉਹ ਜਨਤਾ ਦਾ ਦਰਦ ਨਹੀਂ ਸਮਝ ਸਕਦੇ : ਅਖਿਲੇਸ਼
ਬਾਂਦਾ (ਉੱਤਰ ਪ੍ਰਦੇਸ਼) : ਪਰਿਵਾਰਵਾਦ ਦੇ ਦੋਸ਼ਾਂ ਨੂੰ ਲੈ ਕੇ ਅਕਸਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਿਸ਼ਾਨੇ ‘ਤੇ ਰਹਿਣ ਵਾਲੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਪਲਟਵਾਰ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਦਾ ਪਰਿਵਾਰ ਨਹੀਂ ਹੈ, ਉਹ ਜਨਤਾ ਦਾ ਦਰਦ ਨਹੀਂ ਸਮਝ ਸਕਦੇ।

ਬਾਂਦਾ ‘ਚ ਇਕ ਜਨ ਸਭਾ ‘ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਅਖਿਲੇਸ਼ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਦਾ ਦਰਦ ਪਰਿਵਾਰ ਵਾਲੇ ਹੀ ਸਮਝ ਸਕਦੇ ਹਨ। ਜਿਨ੍ਹਾਂ ਦਾ ਪਰਿਵਾਰ ਨਹੀਂ ਹੈ, ਉਹ ਤੁਹਾਡੀ ਪਰਵਾਹ ਨਹੀਂ ਕਰਨਗੇ।

ਅਦਾਕਾਰਾ ਅੰਕਿਤਾ ਲੋਖੰਡੇ ਦਾ ਵਿਆਹ 14 ਦਸੰਬਰ ਨੂੰ
ਮੁੰਬਈ : ਲੰਬੇ ਇੰਤਜ਼ਾਰ ਤੋਂ ਬਾਅਦ ਟੀ.ਵੀ. ਅਦਾਕਾਰਾ ਅੰਕਿਤਾ ਲੋਖੰਡੇ ਨੇ ਆਖਰਕਾਰ ਪੁਸ਼ਟੀ ਕੀਤੀ ਕਿ ਉਹ 14 ਦਸੰਬਰ, 2021 ਨੂੰ ਆਪਣੇ ਬੁਆਏਫ੍ਰੈਂਡ ਵਿੱਕੀ ਜੈਨ ਨਾਲ ਵਿਆਹ ਕਰ ਰਹੀ ਹੈ। ਵਿਆਹ ਤਿੰਨ ਦਿਨ ਦਾ ਹੋਵੇਗਾ।

ਮਹਿੰਦੀ ਅਤੇ ਮੰਗਣੀ ਦੀਆਂ ਰਸਮਾਂ 12 ਦਸੰਬਰ ਨੂੰ ਹੋਣਗੀਆਂ। 13 ਨੂੰ ਹਲਦੀ ਅਤੇ ਸੰਗੀਤ ਸਮਾਗਮ ਹੋਣਗੇ। ਵਿਆਹ 14 ਤਰੀਕ ਨੂੰ ਸਵੇਰੇ ਹੋਵੇਗਾ ਅਤੇ ਇਸ ਤੋਂ ਬਾਅਦ ਸ਼ਾਮ ਨੂੰ ਵਿਆਹ ਦੀ ਰਿਸੈਪਸ਼ਨ ਹੋਵੇਗੀ।

ਟੀਵੀ ਪੰਜਾਬ ਬਿਊਰੋ