Vancouver – ਕੈਨੇਡਾ ‘ਚ ਖਾਣ ਪੀਣ ਦੀਆਂ ਚੀਜ਼ਾਂ ਦੀ ਕੀਮਤ ‘ਚ ਹੋਰ ਵੀ ਵਾਧਾ ਹੋ ਸਕਦਾ ਹੈ। ਖਾਣ ਦੀਆਂ ਚੀਜ਼ਾਂ ‘ਚ ਹੋਣ ਵਾਲੀ ਮਹਿੰਗਾਈ ਨੂੰ ਲੈ ਕੇ ਅੰਦਾਜਾ ਲਗਾਇਆ ਗਿਆ ਹੈ। ਸਾਲ 2021 ਵਿਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਜ਼ਬਰਦਸਤ ਵਾਧਾ ਦਰਜ ਹੋ ਚੁੱਕਾ ਹੈ। ਹੁਣ ਆਉਣ ਵਾਲੇ ਸਾਲ ‘ਚ ਇਹ ਕੀਮਤਾਂ ਹੋਰ ਵੀ ਵੱਧ ਸਕਦੀਆਂ ਹਨ। ਕੈਨੇਡਾ ਦੇ ਫ਼ੂਡ ਪ੍ਰਾਈਸ ਗਾਈਡ, ਡਲਹਾਊਜ਼ੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਔਫ਼ ਗੁਐਲਫ਼ ਵੱਲੋਂ ਖਾਣ-ਪੀਣ ਦੀਆਂ ਚੀਜ਼ਾਂ ਬਾਰੇ ਰਿਪੋਰਟ ਤਿਆਰ ਕੀਤੀ ਗਈ ਹੈ।
ਦਰਅਸਲ ਕੋਰੋਨਾ ਕਾਰਨ ਕੈਨੇਡਾ ਦੀ ਸਪਲਾਈ ਚੇਨ ਕਾਫ਼ੀ ਪ੍ਰਭਾਵਿਤ ਹੋਈ, ਇਸ ਕਾਰਨ ਫ਼ੂਡ ਦੀਆਂ ਕੀਮਤਾਂ ਵੀ ਪ੍ਰਭਾਵਿਤ ਹੋਈਆਂ। ਇਸ ਤੋਂ ਬਾਅਦ ਗਰਮੀਆਂ ‘ਚ ਰਿਕਾਰਡ ਦੀ ਗਰਮੀਆਂ ਦੇ ਮੌਸਮ ਕਾਰਨ ਖੇਤੀਬਾੜੀ ਸੈਕਟਰ ਵੀ ਖ਼ਾਸਾ ਪ੍ਰਭਾਵਿਤ ਹੋਇਆ ਹੈ।
ਦਸੰਬਰ 2020 ਵਿਚ ਇਸ ਰਿਪੋਰਟ ਮੁਤਾਬਿਕ 2021 ਦੌਰਾਨ ਫ਼ੂਡ ਦੀਆਂ ਕੀਮਤਾਂ ਵਿਚ 3 ਤੋਂ 5 ਫ਼ੀਸਦੀ ਦਰਮਿਆਨ ਵਾਧਾ ਹੋਣ ਦਾ ਅਨੁਮਾਨ ਲਗਾਇਆ ਸੀ। ਨਾਲ ਹੀ 2021 ਵਿਚ ਖਾਣ-ਪੀਣ ‘ਤੇ 13,907 ਡਾਲਰ ਖ਼ਰਚ ਕਰਨ ਅਨੁਮਾਨ ਲਗਾਇਆ ਗਿਆ ਸੀ।ਤਾਜ਼ਾ ਰਿਪੋਰਟ ਮੁਤਾਬਕ 106 ਡਾਲਰ ਹੀ ਵੱਧ ਰਹੇ। ਰਿਪੋਰਟ ਅਨੁਸਾਰ ਫ਼ੀਡ, ਖਾਦ, ਮਜ਼ਦੂਰੀ, ਆਵਾਜਾਈ ਵਰਗੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਡੇਅਰੀ ਸੈਕਟਰ ਵਿਚ ਲਾਗਤ ਬਹੁਤ ਵਧ ਗਈ ਹੈ, ਜਿਸਦੇ ਨਤੀਜੇ ਵੱਜੋਂ ਡੇਅਰੀ ਉਤਪਾਦ ਮਹਿੰਗੇ ਹੋਣ ਦੀ ਸੰਭਾਵਨਾ ਹੈ। ਪਿਛਲੇ ਮਹੀਨੇ ਕੈਨੇਡੀਅਨ ਡੇਅਰੀ ਕਮੀਸ਼ਨ (ਨਵੀਂ ਵਿੰਡੋ) ਨੇ ਫ਼ੈਡਰਲ ਸਰਕਾਰ ਨੂੰ ਦੁੱਧ ਦੀਆਂ ਕੀਮਤਾਂ ਵਿਚ 8.4 ਫ਼ੀਸਦੀ ਵਾਧਾ ਕਰਨ ਦੀ ਆਗਿਆ ਦੇਣ ਦੀ ਮੰਗ ਕੀਤੀ ਸੀ।