ਮੱਧ ਪ੍ਰਦੇਸ਼ ਦੇ ਪਿੰਡ ਵਿਚ ਖੂਹ ‘ਚ ਡਿੱਗੇ ਬੱਚੇ ਨੂੰ ਬਚਾਉਣ ਗਏ 11 ਵਿਅਕਤੀਆਂ ਦੀ ਮੌਤ

ਭੋਪਾਲ : ਮੱਧ ਡਿੱਗਣ ਤੋਂ ਬਾਅਦ ਉਸ ਨੂੰ ਬਚਾਉਣ ਗਏ 11 ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਘਟਨਾ ਵਿਚ ਮਾਰੇ ਗਏ 11 ਲੋਕਾਂ ਦੀਆਂ ਲਾਸ਼ਾਂ ਖੂਹ ਵਿਚੋਂ ਬਾਹਰ ਕੱਢ ਲਈਆਂ ਹਨ। ਉਥੇ ਮੌਜੂਦ ਐਨਡੀਆਰਐਫ ਦੀ ਟੀਮ ਨੇ ਬਚਾਅ ਕਾਰਜ ਖਤਮ ਕਰ ਦਿੱਤਾ ਹੈ।

ਦੱਸ ਦੇਈਏ ਕਿ ਖੂਹ ਵਿਚ ਡਿੱਗੇ ਹੋਏ ਸਾਰੇ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ 11 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਸੀ। ਜਿਨ੍ਹਾਂ ਦੀਆਂ ਲਾਸ਼ਾਂ ਖੂਹ ਵਿਚੋਂ ਬਾਹਰ ਕੱਢ ਲਈਆਂ ਹਨ। ਇਸ ਦੇ ਨਾਲ ਹੀ ਬਚਾਅ ਟੀਮ ਨੇ ਵੀ ਮੌਕੇ ‘ਤੇ ਆਪਣਾ ਕੰਮਕਾਜ ਖਤਮ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਘਟਨਾ ਤੋਂ ਬਾਅਦ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਇਸਦੇ ਨਾਲ ਹੀ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ।

ਇਸ ਘਟਨਾ ਵਿਚ ਸੰਦੀਪ -18 ਸਾਲ, ਰਵੀ -10 ਸਾਲ, ਸ਼ੁਭਮ -18 ਸਾਲ, ਵਿੱਕੀ -25 ਸਾਲ, ਦੀਨੁ – 26 ਸਾਲ, ਨਰੇਸ਼ – 35 ਸਾਲ, ਗੋਵਿੰਦ – 32 ਸਾਲ, ਪਵਨ – 18 ਸਾਲ, ਨਾਰਾਇਣ – 48 ਸਾਲ, ਕ੍ਰਿਸ਼ਨਾਗੋਪਾਲ – 15 ਸਾਲ, ਸੁਨੀਲ – 40 ਸਾਲ ਦੀ ਮੌਤ ਹੋ ਗਈ।

ਟੀਵੀ ਪੰਜਾਬ ਬਿਊਰੋ