● On air now · ਟੀਵੀ ਪੰਜਾਬ

Punjabi News · Since 2013

Breaking

ਕੈਪਟਨ ਸਿਆਸਤ ਛੱਡ ਕੇ ਪੂਜਾ-ਪਾਠ ਕਰਨ-ਪਰਗਟ ਸਿੰਘ

ਜਲੰਧਰ-ਕੈਪਟਨ ਅਮਰਿੰਦਰ ਸਿੰਘ ਦੇ ਧੁਰ ਵਿਰੋਧੀ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਇੱਕ ਵਾਰ ਫਿਰ ਤੋਂ ਕੈਪਟਨ ਖਿਲਾਫ ਭੜਾਸ ਕੱਢੀ ਹੈ.ਵਰਚੂਅਲ ਪੈ੍ਰਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਪਰਗਟ ਸਿੰਘ ਨੇ ਕੈਪਟਨ ਨੂੰ ਸਿਆਸਤ ਛੱਡ ਕੇ ਪੂਜਾ ਪਾਠ ਕਰਨ ਅਤੇ…


ਜਲੰਧਰ-ਕੈਪਟਨ ਅਮਰਿੰਦਰ ਸਿੰਘ ਦੇ ਧੁਰ ਵਿਰੋਧੀ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਇੱਕ ਵਾਰ ਫਿਰ ਤੋਂ ਕੈਪਟਨ ਖਿਲਾਫ ਭੜਾਸ ਕੱਢੀ ਹੈ.ਵਰਚੂਅਲ ਪੈ੍ਰਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਪਰਗਟ ਸਿੰਘ ਨੇ ਕੈਪਟਨ ਨੂੰ ਸਿਆਸਤ ਛੱਡ ਕੇ ਪੂਜਾ ਪਾਠ ਕਰਨ ਅਤੇ ਨਾਮ ਜੱਪਣ ਦੀ ਸਲਾਹ ਦਿੱਤੀ.ਪਰਗਟ ਨੇ ਕਿਹਾ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਊਮਰ ਦੇ ਇਸ ਪੜਾਅ ਚ ਇੱਜ਼ਤ ਨਾਲ ਸਿਆਸਤ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ.

ਕੇਜਰੀਵਾਲ ਵਲੋਂ ਮੁੱਖ ਮਤਰੀ ਦੇ ਐਲਾਨ ਲਈ ਮੋਬਾਇਲ ਨੰਬਰ ਜਾਰੀ ਕੀਤੇ ਜਾਣ ‘ਤੇ ਪਰਗਟ ਸਿੰਘ ਨੇ ਕੇਜਰੀਵਾਲ ਨੂੰ ਅੱਡੇ ਹੱਥੀਂ ਲਿਆ.ਉਨ੍ਹਾਂ ਕਿਹਾ ਕੀ ਕੇਜਰੀਵਾਲ ਫਿਲਮੀ ਸਕ੍ਰਿਪਟ ਦੇ ਤਰੀਕੇ ਨਾਲ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰ ਰਹੇ ਹਨ .ਪਰਗਟ ਸਿੰਘ ਦਾ ਮੰਨਣਾ ਹੈ ਕੀ ਆਮ ਆਦਮੀ ਪਾਰਟੀ ਕੋਲ ਕੋਈ ਵੀ ਮਜ਼ਬੂਤ ਚਿਹਰਾ ਨਹੀਂ ਹੈ.ਕੈਬਨਿਟ ਮੰਤਰੀ ਨੇ ਕਿਹਾ ਕੀ ਮਜੀਠੀਆਂ ਤੋਂ ਮੁਆਫੀ ਮੰਗਣ ਵਾਲੇ ਕੇਜਰੀਵਾਲ ਕਿਸ ਮੁੰਹ ਨਾਲ ਪੰਜਾਬ ਦੇ ਲੋਕਾਂ ਤੋਂ ਵੋਟ ਮੰਗ ਰਹੇ ਹਨ.

ਪੰਜਾਬ ਦੇ ਸਰਕਾਰੀ ਸਕੂਲਾਂ ਚ’ ਇੰਟਰਨੈਟ ਦੀ ਵਰਤੋ ‘ਤੇ ਪਰਗਟ ਨੇ ਕਿਹਾ ਕੀ ਆਉਣ ਵਾਲੇ ਸਮੇਂ ਚ ਸਾਰੇ ਸਕੂਲਾਂ ਚ ਏਜੂ ਨੈੱਟ ਸਥਾਪਿਤ ਕਰ ਦਿੱਤਾ ਜਾਵੇਗਾ.ਪਰਗਟ ਨੇ ਸਪਸ਼ਟ ਕੀਤਾ ਹੈ ਕੀ ਸਰਕਾਰ ਮੁੜ ਤੋਂ ਬਨਣ ‘ਤੇ ਵੀ ਉਹ ਪੰਜਾਬ ਦੇ ਸਿੱਖਿਆ ਵਿਭਾਗ ਦਾ ਕੰਮ ਜਾਰੀ ਰੱਖਣਗੇ.


Filed under