● On air now · ਟੀਵੀ ਪੰਜਾਬ

Punjabi News · Since 2013

Breaking

ਜੇ ਸੀ.ਐੱਮ ਨਾ ਠੀਕ ਚੱਲਿਆ ਤਾਂ ਉਸ ਨੂੰ ਵੀ ਭੁਗਤਾ ਦੇਵਾਂਗਾ- ਸਿੱਧੂ

ਅੰਮ੍ਰਿਤਸਰ- ਸੀ.ਐੱਮ ਫੇਸ ਨਾ ਬਨਣ ਦੀ ਟੀਸ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਚ ਸਾਫ ਨਜ਼ਰ ਆ ਰਹੀ ਹੈ.ਸੀ.ਐੱਮ ਚੰਨੀ ਦੇ ਕਾਰਜਕਾਲ ਦੀ ਜਿੱਥੇ ਹਰ ਪਾਸੇ ਸ਼ਲਾਘਾ ਹੋ ਰਹੀ ਹੈ ੳੇੁੱਥੇ ਸਿੱਧੂ ਪਰਿਵਾਰ ਵਲੋਂ ਰੋਜ਼ਾਨਾ ਕਿਸੇ ਨਾ ਕਿਸੇ ਤਰੀਕੇ ਨਾਲ ਚੰਨੀ…


ਅੰਮ੍ਰਿਤਸਰ- ਸੀ.ਐੱਮ ਫੇਸ ਨਾ ਬਨਣ ਦੀ ਟੀਸ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਚ ਸਾਫ ਨਜ਼ਰ ਆ ਰਹੀ ਹੈ.ਸੀ.ਐੱਮ ਚੰਨੀ ਦੇ ਕਾਰਜਕਾਲ ਦੀ ਜਿੱਥੇ ਹਰ ਪਾਸੇ ਸ਼ਲਾਘਾ ਹੋ ਰਹੀ ਹੈ ੳੇੁੱਥੇ ਸਿੱਧੂ ਪਰਿਵਾਰ ਵਲੋਂ ਰੋਜ਼ਾਨਾ ਕਿਸੇ ਨਾ ਕਿਸੇ ਤਰੀਕੇ ਨਾਲ ਚੰਨੀ ‘ਤੇ ਹਮਲਾ ਬੋਲਿਆ ਜਾ ਰਿਹਾ ਹੈ.ਹੁਣ ਕਾਂਗਰਸ ਪ੍ਰਧਾਨ ਸਿੱਧੂ ਨੇ ਚੰਨੀ ਨੂੰ ਲੈ ਕੇ ਭੜਾਸ ਕੱਢੀ ਹੈ.
ਅੰਮ੍ਰਿਤਸਰ ਚ ਪ੍ਰਚਾਰ ਕਰ ਰਹੇ ਸਿੱਧੂ ਨੇ ਕਿਹਾ ਕਿ ਉਹ ਹੁਣ ਤੱਕ 2-3 ਸੀ.ਐੱਮ ਭੁਗਤਾ ਚੁੱਕੇ ਹਨ ਅਤੇ ਜੇਕਰ ਅਗਲਾ ਸੀ.ਐੱਮ ਵੀ ਠੀਕ ਨਾ ਚੱਲਿਆਂ ਤਾਂ ਉਸ ਨੂੰ ਵੀ ਭੁਗਤਾ ਦੇਵਾਂਗਾ.ਸਿੱਧੂ ਦਾ ਇਸ਼ਾਰਾ ਕੈਪਟਨ ਅਮਰਿੰਦਰ ਤੋਂ ਬਾਅਦ ਚੰਨੀ ‘ਤੇ ਹੈ.ਸਿੱਧੂ ਮੁਤਾਬਿਕ ਜਿਸ ਤਰ੍ਹਾਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਗ ਨੂੰ ਸੀ.ਅੇੱਮ ਕੁਰਸੀ ਤੋਂ ਲਾਂਬੇ ਕਰ ਦਿੱਤਾ,ਠੀਕ ਉਸੇ ਤਰ੍ਹਾਂ ਜੇਕਰ ਚਰਨਜੀਤ ਚੰਨੀ ਨੇ ਵਧੀਆ ਕੰਮ ਨਾ ਕੀਤਾ ਤਾਂ ਉਨ੍ਹਾਂ ਦੀ ਵੀ ਕੁਰਸੀ ਖੋਹ ਲਈ ਜਾਵੇਗੀ.


Filed under