● On air now · ਟੀਵੀ ਪੰਜਾਬ

Punjabi News · Since 2013

Breaking

ਦੀਪ ਸਿੱਧੂ ਮਾਮਲੇ ‘ਚ ਟਰਾਲਾ ਡਰਾਈਵਰ ਗ੍ਰਿਫਤਾਰ,ਕੀਤਾ ਕਬੂਲਨਾਮਾ

ਸੋਨੀਪਤ- ਦੀਪ ਸਿੱਧੂ ਸੜਕ ਹਾਦਸਾ ਮਾਮਲੇ ‘ਚ ਸੋਨੀਪਤ ਦੇ ਖਰਖੌਦਾ ਦੀ ਪੁਲਿਸ ਨੇ ਟਰਾਲਾ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ.ਚਾਲਕ ਦੀ ਪਛਾਣ ਕਾਸਿਮ ਖਾਨ ਨਿਵਾਸੀ ਪਿੰਡ ਸਿੰਗਾਰਾ,ਜਿਲ੍ਹਾ ਨੁੰਹ ਵਜੋਂ ਹੋਈ ਹੈ.ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਦੀ ਪੁੱਛਗਿੱਛ ਦੌਰਾਨ ਕਾਸਿਮ ਨੇ ਆਪਣੀ…


ਸੋਨੀਪਤ- ਦੀਪ ਸਿੱਧੂ ਸੜਕ ਹਾਦਸਾ ਮਾਮਲੇ ‘ਚ ਸੋਨੀਪਤ ਦੇ ਖਰਖੌਦਾ ਦੀ ਪੁਲਿਸ ਨੇ ਟਰਾਲਾ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ.ਚਾਲਕ ਦੀ ਪਛਾਣ ਕਾਸਿਮ ਖਾਨ ਨਿਵਾਸੀ ਪਿੰਡ ਸਿੰਗਾਰਾ,ਜਿਲ੍ਹਾ ਨੁੰਹ ਵਜੋਂ ਹੋਈ ਹੈ.ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਦੀ ਪੁੱਛਗਿੱਛ ਦੌਰਾਨ ਕਾਸਿਮ ਨੇ ਆਪਣੀ ਗਲਤੀ ਕਬੂਲ ਲਈ ਹੈ.ਉਸ ਦਾ ਕਹਿਣਾ ਹੈ ਕਿ ਉਸ ਤੋਂ ਗਲਤੀ ਹੋ ਗਈ .ਉਸਨੇ ਅਚਾਨਕ ਟ੍ਰਾਲੇ ਨੂੰ ਬੇ੍ਰਕ ਲਗਾ ਦਿੱਤੀ.
ਪੁਲਸ ਮੁਤਾਬਿਕ ਹਾਦਸਾ ਹੋਣ ਤੋਂ ਬਾਅਦ ਕਾਸਿਮ ਘਬਰਾ ਗਿਆ.ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ.ਕਾਸਿਮ ਦਾ ਕਹਿਣਾ ਹੈ ਕਿ ਉਸਨੂੰ ਸਵੇਰੇ ਪਤਾ ਲੱਗਾ ਕਿ ਉਸ ਹਾਦਸੇ ਚ ਮਰਨ ਵਾਲਾ ਕੋਈ ਆਮ ਇਨਸਾਨ ਨਹੀਂ ਬਲਕਿ ਪੰਜਾਬੀ ਫਿਲਮ ਇੰਡਸਟ੍ਰੀ ਦਾ ਮਸ਼ਹੂਰ ਅਦਾਕਾਰ ਸੀ.ਕਾਸਿਮ ਨੂੰ ਦੀਪ ਸਿੱਧੂ ਦੀ ਮੌਤ ਅਤੇ ਹਾਦਸੇ ‘ਤੇ ਪਛਤਾਵਾ ਹੋ ਰਿਹਾ ਹੈ.ਸੋਨੀਪਤਾ ਪੁਲਿਸ ਵਲੋਂ ਅੱਜ ਕਾਸਿਮ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ.


Filed under