Punjabi News Canada


ਮੈਨੀਫੈਸਟੋ ਬਨਾਉਣ ਵਾਲੇ ਦੇ ਬਗੈਰ ਆਖਿਰੀ ਸਮੇਂ ਕਾਂਗਰਸ ਨੇ ਜਾਰੀ ਕੀਤਾ ਮੈਨੀਫੈਸਟੋ

ਚੰਡੀਗੜ੍ਹ- ਸਿੱਧੂ ਅਤੇ ਚੰਨੀ ਦੇ ਸਹਾਰੇ ਚੱਲ ਰਹੀ ਪੰਜਾਬ ਕਾਂਗਰਸ ਨੇ ਚੋਣ ਪ੍ਰਚਾਰ ਦੇ ਆਖਿਰੀ ਸਮੇਂ ਪ੍ਰੈਸ ਕਾਨਫਰੰਸ ਕਰ ਪੰਜਾਬ ਵਿਧਾਨ ਸਭਾ ਚੋਣਾ 2022 ਦਾ ਚੋਣ ਮੈਨੀਫੈਸਟੋ ਜਾਰੀ ਕੀਤਾ.13 ਨੁਕਤਿਆਂ ਵਾਲੇ ਮੈਨੀਫਸਟੋ ਬਾਰੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਜਾਣਕਾਰੀ ਦਿੱਤੀ.ਨੁਕਤਿਆਂ ਚ ਕੁੱਝ ਨਵਾਂ ਨਹੀਂ ਸੀ,ਪਰ ਇਨਾ ਸਾਫ ਹੋ ਗਿਆ ਕਿ ਮੈਨੀਫੈਸਟੋ ਬਨਾਉਣ ਚ ਨਵਜੋਤ ਸਿੱਧੂ ਦੀ ਖੂਬ ਚੱਲੀ.
ਇਸ ਤੋਂ ਬਾਅਦ ਸੀ.ਐੱਮ ਚੰਨੀ ਲੋਕਾਂ ਦੇ ਸਹਾਰੇ ਨਵਜੋਤ ਸਿੱਧੂ ਨੂੰ ਇਹੋ ਵਿਸ਼ਵਾਸ ਦਵਾਉਂਦੇ ਨਜ਼ਰ ਆਏ ਕਿ ਸਰਕਾਰ ਬਨਣ ‘ਤੇ ਉਨ੍ਹਾਂ ਦਾ ਪੂਰਾ ਦਖਲ ਹੋਵੇਗਾ.ਬਗੈਰ ਕਿਸੇ ਸਵਾਲ ਤੋਂ ਚੰਨੀ ਨੇ ਸਪਸ਼ਟ ਕੀਤਾ ਕਿ ਕਾਂਗਰਸ ਚ ਕੋਈ ਗੁੱਟਬਾਜੀ ਨਹੀਂ ਹੈ ,ਸਾਰੇ ਮਿਲ ਕੇ ਕੰਮ ਕਰ ਰਹੇ ਹਨ.
ਹੈਰਾਨੀ ਦੀ ਗੱਲ ਇਹ ਸੀ ਕਿ ਭਾਵੇਂ ਮੰਚ ਤੋਂ ਏਕਤਾ ਦੀ ਗੱਲ ਕੀਤੀ ਜਾ ਰਹੀ ਸੀ ਪਰ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਖੁਦ ਇਸ ਮੌਕੇ ਨਦਾਰਦ ਸੀ.


ਹੋਰ ਖ਼ਬਰਾਂ