ਮਾਝੇ ਨੇ ਬਚਾਏ ‘ਜਰਨੈਲ’,ਮਾਝਾ ਬ੍ਰਿਗੇਡ ਦੀ ਖੇਡ ਕਾਇਮ

ਜਲੰਧਰ- ਆਮ ਆਦਮੀ ਪਾਰਟੀ ਦੀ ਹਨੇਰੀ ਸੱਭ ਕੁੱਝ ਉੜਾ ਕੇ ਲੈ ਗਈ.ਪੰਜਾਬ ਦੇ ਸਾਰੇ ਮੁੱਖ ਮੰਤਰੀ ਆਪਣੀ ਜੱਦੀ ਸੀਟ ਤੋਂ ਬੁਰੀ ਤਰ੍ਹਾਂ ਹਾਰ ਗਏ.ਤਤਕਾਲੀ ਮੁੱਖ ਮੰਤਰੀ ਤਾਂ ਦੋ ਸੀਟਾਂ ਤੋਂ ਲੜ ਕੇ ਵੀ ਜਿੱਤ ਨਾ ਸਕੇ.ਪੰਜਾਬ ਦੇ ਲਗਭਗ ਸਾਰੇ ਸਾਰੇ ਵੱਡੇ ਨਾਂ ਚੋਣ ਹਾਰ ਗਏ.ਪਰ ਇਨ੍ਹਾਂ ਸਾਰਿਆਂ ਚ ਜੇਕਰ ਕੋਈ ਕਾਇਮ ਰਿਹਾ ਤਾਂ ਉਹ ਹੈ ਪੰਜਾਬ ਦੀ ਚਰਚੀਤ ਮਾਝਾ ਬ੍ਰਿਗੇਡ.ਪੰਜਾਬ ਚ ਮਾਝਾ ਬ੍ਰਿਗੇਡ ਵਜੋਂ ਜਾਣੇ ਜਾਂਦੇ ਵਿਧਾਨ ਸਭਾ ਹਲਕਿਆਂ ਚ ਝਾੜੂ ਅਸਰ ਨਹੀਂ ਦਿਖਾ ਸਕਿਆ.
ਪੰਜਾਬ ਚ ਜੱਦ ਜੱਦ ਮਾਝਾ ਬ੍ਰਿਗੇਡ ਦਾ ਜ਼ਿਕਰ ਆਉਂਦਾ ਹੈ ਤਾਂ ਤਿੰਨ ਨਾਂ ਸੱਭ ਤੋਂ ਅੱਗੇ ਹੁੰਦੇ ਹਨ.ਅਕਾਲੀ ਦਲ ਤੋਂ ਬਿਕਰਮ ਮਜੀਠੀਆ,ਕਾਂਗਰਸ ਤੋਂ ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ.ਮਜੀਠੀਆ ਨੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੀ ਹੈ ਪਰ ਜੇਕਰ ਮਾਝਾ ਬ੍ਰਿਗੇਡ ਦੀ ਗੱਲ ਕਰੀਏ ਤਾਂ ਮਜੀਠਾ ਹਲਕਾ ਇਸਦਾ ਸ਼ੁਰੂ ਤੋਂ ਗਵਾਹ ਰਿਹਾ ਹੈ.ਉਨ੍ਹਾਂ ਦੀ ਪਤਨੀ ਗਨੀਵ ਨੇ ਇੱਥੋਂ ਚੋਣ ਜਿੱਤੀ ਹੈ.
ਕਾਂਗਰਸ ਦਾ ਮਾਝਾ ਬ੍ਰਿਗੇਡ ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਬਾਜਵਾ ਦੇ ਨਾਂ ਬੋਲਦਾ ਰਿਹਾ ਹੈ.ਚਾਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਚਰਨਜੀਤ ਚੰਨੀ,ਦੋਹਾਂ ਸਰਕਾਰਾਂ ਚ ਮਾਝਾ ਬ੍ਰਿਗੇਡ ਦੀ ਤੂਤੀ ਬੋਲਦੀ ਰਹੀ ਹੈ.ਆਮ ਆਦਮੀ ਪਾਰਟੀ ਦੀ ਹਨੇਰੀ ਇਸ ਬ੍ਰਿਗੇਡ ਨੂੰ ਹਰਾ ਨਹੀਂ ਸਕੀ.ਡੇਰਾ ਬਾਬਾ ਨਾਨਕ ਹਲਕੇ ਤੋਂ ਸੁਖਜਿੰਦਰ ਰੰਧਾਵਾ,ਫਤਿਹਗੜ੍ਹ ਚੂੜੀਆਂ ਤੋਂ ਤ੍ਰਿਪਤ ਰਜਿੰਦਰ ਬਾਜਵਾ ਅਤੇ ਮਜੀਠਾ ਹਲਕੇ ਤੋਂ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਚੋਣ ਜਿੱਤ ਜਾਂਦੇ ਹਨ.
ਇਸ ਜਿੱਤ ਦੇ ਨਾਲ ਹੀ ਇਨ੍ਹਾਂ ਲੀਡਰਾਂ ਦੀ ਆਪਣੀ ਪਾਰਟੀ ਚ ਸਥਿਤੀ ਪਹਿਲਾਂ ਵਾਂਗ ਹੀ ਮਜ਼ਬੂਤ ਹੋ ਗਈ ਹੈ.