● On air now · ਟੀਵੀ ਪੰਜਾਬ

Punjabi News · Since 2013

Breaking

ਸੰਦੀਪ ਨੰਗਲ ਅੰਬੀਆਂ ਕਤਲ ‘ਚ ਦਵਿੰਦਰ ਬੰਬੀਹਾ ਗੈਂਗ ਦੀ ਐਂਟਰੀ

ਜਲੰਧਰ- ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਦਿਨ ਦਿਹਾੜੇ ਹੋਏ ਕਤਲ ਦੇ ਮਾਮਲੇ ‘ਚ ਨਵਾਂ ਅਪਡੇਟ ਆਇਆ ਹੈ.ਦਵਿੰਦਰ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ.ਜੱਗੀ ਭਗਵਾਨਪੁਰੀਆਂ ੳਤੇ ਲਾਰੇਂਸ ਬਿਸ਼ਨੋਈ ਗੈਂਗ ਨੂੰ…


ਜਲੰਧਰ- ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਦਿਨ ਦਿਹਾੜੇ ਹੋਏ ਕਤਲ ਦੇ ਮਾਮਲੇ ‘ਚ ਨਵਾਂ ਅਪਡੇਟ ਆਇਆ ਹੈ.ਦਵਿੰਦਰ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ.ਜੱਗੀ ਭਗਵਾਨਪੁਰੀਆਂ ੳਤੇ ਲਾਰੇਂਸ ਬਿਸ਼ਨੋਈ ਗੈਂਗ ਨੂੰ ਵੀ ਧਮਕੀ ਦਿੱਤੀ ਗਈ ਹੈ.ਕੁੱਲ ਮਿਲਾ ਕੇ ਇਹ ਕਤਲ ਕਬੱਡੀ ਖੇਡ ਚ ਗੈਂਗਸਟਰਾਂ ਦੀ ਸ਼ਮੂਲੀਅਤ ਅਤੇ ਪੈਸੇ ਦੇ ਵੱਡੇ ਕਾਰੋਬਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ.ਪੁਲਿਸ ਵਲੋਂਅਜੇ ਤਕ ਇਸ ਪੋਸਟ ਦੀ ਪੂਸ਼ਟੀ ਨਹੀਂ ਕੀਤੀ ਗਈ ਹੈ.
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਦੇਸ਼ਾਂ ਚ ਹੋਣ ਵਾਲੇ ਕਬੱਡੀ ਕੱਪਾਂ ‘ਤੇ ਪੰਜਾਬ ਦੇ ਗੈਂਗਸਟਰਾਂ ਦੀ ਨਜ਼ਰ ਪੈ ਗਈ ਸੀ.ਜੱਗੂ ਭਗਵਨਾਪੁਰੀਆਂ ਗੈਂਗ ਵਲੋਂ ਇਸ ਚ ਪਹਿਲਕਦਮੀ ਕੀਤੀ ਗਈ.ਜੱਗੂ ਦੇ ਡਾਲਰ ਕਮਾਉਣ ਦੀ ਖਬਰ ਸੁਣਦਿਆਂ ਹੀ ਬਾਕੀ ਦੇ ਗੈਂਗ ਵੀ ਇਸ ਧੰਧੇ ਚ ਕਿਸਮਤ ਅਜ਼ਮਾਉਣਾ ਚਾਹੁੰਦੇ ਸਨ.ਕਿਉਂਕਿ ਸੰਦੀਪ ਨੰਗਲ ਜੱਗੂ ਵਲੋਂ ਕਰਵਾਏ ਜਾਂਦੇ ਟੂਰਣਾਮੈਂਟਾਂ ਚ ਹਿੱਸਾ ਲੈਂਦਾ ਸੀ ਇਸ ਲਈ ਵਿਰੋਧੀ ਗੈਂਗਸਟਰਾਂ ਵਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ.
ਖੁਦ ਦਵਿੰਦਰ ਬੰਬੀਹਾ ਗੈਂਗ ਨੇ ਆਪਣੇ ਪੋਸਟ ਚ ਇਸ ਦਾ ਇਸ਼ਾਰਾ ਕੀਤਾ ਹੈ.ਇਲਜ਼ਾਮ ਇਹ ਲਗਾਇਆ ਗਿਆ ਹੈ ਕਿ ਸੰਦੀਪ ਖਿਡਾਰੀਆਂ ਨੂੰ ਨਸ਼ੇ ਦੇ ਟੀਕੇ ਲਗਵਾ ਕੇ ਖੇਡਣ ਲਈ ਮਜ਼ਬੂਰ ਕਰਦਾ ਸੀ.ਜਿਸਦਾ ਬਦਲਾ ਬੰਬੀਹਾ ਗੈਂਗ ਵਲੋਂ ਲਿਆ ਗਿਆ ਹੈ.
ਸੂਤਰਾਂ ਤੋਂ ਮਿਲੀ ਇਨਪੁਟ ਮੁਤਾਬਿਕ ਸਾਰਾ ਖੇਡ ਵਿਦੇਸ਼ਾਂ ਚ ਹੋਣ ਵਾਲੇ ਕਬੱਡੀ ਕੱਪਾਂ ਚ ਆਪਣਾ ਦਬਦਬਾ ਬਨਾਉਣ ਦਾ ਹੈ.ਫਿਲਹਾਲ ਜਲੰਧਰ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ.ਪੁਲਿਸ ਦਾਅਵਾ ਕਰ ਰਹੀ ਹੈ ਕਿ ਬਹੁਤ ਜਲਦ ਹੀ ਇਸ ਸਾਰੇ ਕੇਸ ਦਾ ਖੁਲਾਸਾ ਕਰ ਦਿੱਤਾ ਜਾਵੇਗਾ.


Filed under