Punjabi News Canada


ਤਰਨਤਾਰਨ ਦੇ ਵਾਲੀਵਾਲ ਮੈਦਾਨ ‘ਚ ਖਿਡਾਰੀਆਂ ‘ਤੇ ਫਾਇਰਿੰਗ ,ਇੱਕ ਦੀ ਹਾਲਤ ਗੰਭੀਰ

ਤਰਨਤਾਰਨ- ਪੰਜਾਬ ਦੇ ਖੇਡ ਮੈਦਾਨ ਜੰਗ ਦੇ ਮੈਦਾਨ ਬਣਦੇ ਜਾ ਰਹੇ ਹਨ ।ਕਬੱਡੀ ਤੋਂ ਬਾਅਦ ਹੁਣ ਵਾਲੀਵਾਲ ਖੇਡ ਚ ਵੀ ਖੁਨ ਡਿੱਗਨਾ ਸ਼ੁਰੂ ਹੋ ਗਿਆ ਹੈ ।ਖਬਰ ਤਰਨਤਾਰਨ ਤੋਂ ਹੈ ,ਜਿੱਥੇ ਵਾਲੀਵਾਲ ਖੇਡ ਰਹੇ ਨੌਜਵਾਨਾਂ ‘ਤੇ ਅਣਪਛਾਤਿਆਂ ਵਲੋਂ ਫਾਇਰਿੰਗ ਕਰ ਦਿੱਤੀ ਗਈ ।ਅਚਾਨਕ ਹੋਈ ਗੋਲੀਬਾਰੀ ਦੌਰਾਨ ਦੋ ਖਿਡਾਰੀਆਂ ਦੇ ਫੱਟੜ ਹੋਣ ਦੀ ਖਬਰ ਹੈ ।ਜਿਨ੍ਹਾਂ ਵਿਚੋਂ ਗਗਨਦੀਪ ਨਾਂ ਦੇ ਖਿਡਾਰੀ ਦੀ ਹਾਲਤ ਗੰਭੀਰ ਦੱਸੀ ਗਈ ਹੈ ।ਕਾਂਗਰਸ ਦੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪਸੋਟ ਪਾ ‘ਆਪ’ ਸਰਕਾਰ ‘ਤੇ ਸਵਾਲ ਚੁੱਕੇ ਹਨ ।

ਮੁੱਖ ਮੰਤਰੀ ਨੂੰ ‘ਆਪ’ ਦਾ ਪ੍ਰਚਾਰ ਮੰਤਰੀ ਕਹਿ ਕੇ ਪਰਗਟ ਸਿੰਘ ਨੇ ਭਗਵੰਤ ਮਾਨ ਅੱਗੇ ਪੰਜਾਬ ਦੇ ਹਾਲਾਤਾਂ ‘ਤੇ ਸਵਾਲ ਖੜੇ ਕੀਤੇ ਹਨ ।ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਚ ਕਰੀਬ 20 ਕਤਲ ਹੋ ਚੁੱਕੇ ਹਨ ਜਦਕਿ ਪੰਜਾਬ ਦੇ ਮੁੱਖ ਮੰਤਰੀ ਦੂਜੇ ਸੂਬਿਆਂ ਚ ਜਾ ਕੇ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ ।ਕਾਂਗਰਸੀ ਨੇਤਾ ਨੇ ਪੰਜਾਬ ਦੇ ਹਾਲਾਤਾਂ ‘ਤੇ ਚਿੰਤਾ ਦਾ ਪ੍ਰਕਟਾਵਾ ਕੀਤਾ ਹੈ ।


ਹੋਰ ਖ਼ਬਰਾਂ