Punjabi News Canada


‘ਆਪ’ ਮੰਤਰੀ ਖਿਲ਼ਾਫ ਬੋਲਣ ਵਾਲੇ ਪਾਰਟੀ ਆਗੂ ਸਸਪੈਂਡ

ਮਲੋਟ – ਆਮ ਆਦਮੀ ਪਾਰਟੀ ਨੇ ਆਪਣੇ ਹੀ ਮੰਤਰੀ ਖਿਲਾਫ ਬੋਲਣ ਅਤੇ ਆਪਣੀਆਂ ਮੰਗਾ ਨੂੰ ਲੈ ਕੇ ਆਵਾਜ਼ ਚੁੱਕਣ ਵਾਲੇ ਆਪਣੇ ਤਿੰਨ ਅਹੁਦੇਦਾਰਾਂ ਨੂੰ ਪਾਰਟੀ ਤੋਨ ਬਾਹਰ ਕਰ ਦਿੱਤਾ ਹੈ । ਇਨ੍ਹਾਂ ਨੇਤਾਵਾਂ ‘ਤੇ ਪਾਰਟੀ ਖਿਲਾਫ ਗਤੀਵਿਧੀਆਂ ਕਰਨ ਦੇ ਇਲਜ਼ਾਮ ਲਗਾਏ ੲਗੇ ਹਨ । ਆਮ ਆਦਮੀ ਪਾਰਟੀ ਦੇ ਜਿਲ੍ਹਾ ਸ਼੍ਰੀ ਮੁਤਕਸਰ ਸਾਹਿਬ ਦੇ ਪ੍ਰਧਾਨ ਜਗਦੇਵ ਸਿੰਘ ਬਾਮ ਨੇ ਪੱਤਰ ਜਾਰੀ ਕਰ ਬਲਾਕ ਪ੍ਰਧਾਨ ਰਾਜੀਵ ਉੱਪਲ ,ਮਲੋਟ ਦੇ ਸਕੱਤਰ ਸਾਹਿਲ ਅਤੇ ਗੁਰਮੇਲ ਸਿੰਘ ਨੂੰ ਬਾਹਰ ਦਾ ਰਾਹ ਵਿਖਾਇਆ ਹੈ ।

ਪਾਰਟੀ ਵਲੋਂ ਜਾਰੀ ਪੱਤਰ ਚ ਕਿਹਾ ਗਿਆ ਹੈ ਕਿ ਇਨ੍ਹਾਂ ਆਗੂਆਂ ਵਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਬਾਹਰ ਬਿਨਾ ਕਾਰਣ ਟੈਂਟ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ । ਪਾਰਟੀ ਦੇ ਅਹੁਦੇਦਾਰਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਨਾਲ ਪਾਰਟੀ ਦੇ ਅਕਸ ਨੂੰ ਨੁਕਸਾਨ ਪੁੱਜਿਆ ਹੈ । ਜਿਸ ਕਾਰਣ ਇਨ੍ਹਾਂ ਖਿਲਾਫ ਇਸ ਕਾਰਵਾਈ ਨੂੰ ਅਮਲ ਚ ਲਿਆ ਕੇ ਸਾਰਿਆਂ ਨੂੰ ਪਾਰਟੀ ਵਿੱਚੋਂ ਸਸਪੈਂਡ ਕੀਤਾ ਗਿਆ ਹੈ ।


ਹੋਰ ਖ਼ਬਰਾਂ