ਇੰਟਰਨੈਸ਼ਨਲ ਕਬੱਡੀ ਖਿਡਾਰੀ ‘ਤੇ ਫਾਇਰਿੰਗ , ਟ੍ਰੈਕਟਰ ਨੇ ਬਚਾਈ ਜਾਨ

ਪੱਟੀ- ਤਰਨਤਾਰਨ ਦੇ ਪੱਟੀ ਕਸਬੇ ਚ ਇਕ ਇੰਟਰਨੈਸ਼ਨਲ ਪੱਰ ਦੇ ਕਬੱਡੀ ਖਿਡਾਰੀ ‘ਤੇ ਅੰਨੇ੍ਹਵਾਹ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਨੇ ਆਇਆ ਹੈ । ਇਸ ਹਮਲੇ ਦੌਰਾਨ ਬੱਡੀ ਖਿਡਾਰੀ ਬਲਬੀਰ ਸਿੰਘ ਭੂਜੜਾਵਾਲਾ ਅਤੇ ਉਸਦਾ ਰਿਸ਼ਤੇਦਾਰ ਹਰਵਿੰਦਰ ਸਿੰਘ ਵਾਲ ਵਾਲ ਬੱਚ ਗਏ । ਬਲਬੀਰ ਦੇ ਦੋ ਗੋਲੀਆਂ ਲੱਗਣ ਦੀ ਖਬਰ ਮਿਲੀ ਹੈ ।ਥਾਣਾ ਝਬਾਲ ਚ ਇਸ ਬਾਬਤ ਮਾਮਲਾ ਦਰਜ ਕਰ ਲਿਆ ਗਿਆ ਹੈ ।

ਪੁਲਿਸ ਨੂੰ ਦਿੱਤੇ ਆਪਣੇ ਬਿਆਨਾ ਚ ਬੱਡੀ ਖਿਡਾਰੀ ਬਲਬੀਰ ਸਿੰਘ ਬੱਲਾ ਪੁੱਤਰ ਮੋਹਨ ਸਿੰਘ ਵਾਸੀ ਭੂਜੜਾਵਾਲਾ ਨੇ ਦੱਸਿਆ ਕਿ ਉਹ ਆਪਣੇ ਸਾਲੇ ਹਰਵਿੰਦਰ ਸਿੰਘ ਵਾਸੀ ਅੱਡਾ ਝਬਾਲ ਆਪਣੇ ਟ੍ਰੈਕਟਰ ‘ਤੇ ਸਵਾਰ ਹੋ ਕੇ ਜਾ ਰਹੇ ਸਨ । ਇਸ ਦੌਰਾਨ ਉਹ ਮੈਡੀਕਲ ਸਟੋਰ ‘ਤੇ ਦਵਾਈ ਲੈਣ ਲਈ ਰੁੱਕ ਗਿਆ ।ਇੰਨੇ ਨੂੰ ਕਾਰਾਂ ਚ ਸਵਾਰ ਹੋ ਕੇ ਆਏ ਦਰਜਨ ਭਰ ਲੋਕਾਂ ਨੇ ਉਸਦੇ ਸਾਲੇ ਤੋਂ ਟ੍ਰੈਕਟਰ ਖੋਹ ਕੇ ਹਵਾਈ ਫਾਇਰ ਕਰ ਦਿੱਤੇ ।ਇਸ ਤੋਂ ਬਾਅਦ ਜੱਦ ਬਲਬੀਰ ਨੇ ਆਂਪਣੇ ਸਾਥੀਆਂ ਸਮੇਤ ਟ੍ਰੈਕਟਰ ਦਾ ਪਿੱਛਾ ਕੀਤਾ ਤਾਂ ਬੋਹੜੀ ਸਾਹਿਬ ਗੁਰਦੁਆਰੇ ਕੋਲ ਇਨ੍ਹਾਂ ਨੂੰ ਰੋਕ ਲਿਆ ਗਿਆ ।

ਇਸ ਦੌਰਾਨ ਉਸ ਉੱਤੇ ਹਮਲਾ ਬੋਲ ਦਿੱਤਾ ਗਿਆ ।ਗੋਲੀਆਂ ਚਲਾਈਆਂ ਗਈਆਂ । ਜਿਸਤੋਂ ਬਚਣ ਲਈ ਉਹ ਟ੍ਰੈਕਟਰ ਦੇ ਮਗਰ ਲੁੱਕ ਗਏ । ਇਸ ਦੌਰਾਨ ਦੋ ਗੋਲੀਆਂ ਬਲਬੀਰ ਨੂੰ ਛੂ ਕੇ ਨਿਕਲ ਗਈਆਂ ਜਦਕਿ ਟ੍ਰੈਕਟਰ ਗੋਲੀਆਂ ਨਾਲ ਛਲਨੀ ਕਰ ਦਿੱਤਾ ਗਿਆ । ਲੋਕਾਂ ਦੇ ਇਕੱਠੇ ਹੋਣ ‘ਤੇ ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ ।ਕਬੱਡੀ ਖਿਡਾਰੀ ਮੁਤਾਬਿਕ ਲਵਪ੍ਰੀਤ ਸਿੰਘ ਉਰਫ ਐੱਲ.ਪੀ , ਮਨਪ੍ਰੀਤ ਸਿੰਘ ਉਰਫ ਮੰਨਾ , ਜਸਕਰਨ ਸਿੰਘ ਵਾਸੀ ਪੰਜਵੜ ਕਲਾਂ ‘ਤੇ ਭੋਲਾ ਸੰਧੂ ਵਲੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆਂ ਹੈ । ਪੀੜਤ ਮੁਤਾਬਿਕ ਗੋਇੰਦਵਾਲ ਜੇਲ੍ਹ ਚ ਬੰਦ ਗੈਂਗਸਟਰ ਰਸ਼ਪਾਲ ਸਿੰਘ ਦੋਲਾ ਭੁੱਚਰ ਵਲੋਂ ਵੀ ਉਨ੍ਹਾਂ ਨੂੰ ਫੋਨ ‘ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ।ਪੁਲਿਸ ਨੇ ਕੇਸ ਦਰਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।