ਅੱਜ ਸੁਨੀਲ ਜਾਖੜ ਦੀ ਹੋ ਸਕਦੀ ਕਾਂਗਰਸ ਤੋਂ ਛੁੱਟੀ !

ਨਵੀਂ ਦਿੱਲੀ- ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਅਤੇ ਸਾਂਸਦ ਸੁਨੀਲ ਜਾਖੜ ਦੇ ਕਾਂਗਰਸ ਚ ਸਿਆਸੀ ਜੀਵਨ ਦਾ ਅੱਜ ਫੈਸਲਾ ਹੋਣ ਵਾਲਾ ਹੈ । ਦਿੱਲੀ ਚ ਅੱਜ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਦੀ ਬੈਠਕ ਹੋਣੀ ਹੈ ।ਤੁਹਾਨੂੰ ਯਾਦ ਹੋਵੇਗਾ ਕਿ ਕਾਂਗਰਸ ਹਾਈਕਮਾਨ ਵਲੋਂ ਜਾਖੜ ਨੂੰ ਕਾਰਣ ਦੱਸੋ ਨੋਟਿਸ ਭੇਜਿਆ ਗਿਆ ਸੀ । ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਸ਼ਿਕਾਇਤ ਕੀਤੀ ਸੀ ਕਿ ਜਾਖੜ ਵਲੋਂ ਚੋਣਾ ਦੌਰਾਨ ਪਾਰਟੀ ਵਿਰੋਧੀ ਕੀਤੀ ਗਈ ਬਿਆਨਬਾਜ਼ੀ ਦਾ ਕਾਂਗਰਸ ਨੂੰ ਖਮਿਆਜ਼ਾ ਭੁਗਤਨਾ ਪਿਆ ਹੈ ।

ਦਰਅਸਲ ਚੋਣਾ ਤੋਂ ਪਹਿਲਾਂ ਕਾਂਗਰਸ ਪਾਰਟੀ ਚ ਮੁੱਖ ਮੰਤਰੀ ਦੀ ਫੇਰਬਦਲ ਕੀਤੇ ਜਾਣ ਤੋਂ ਬਾਅਦ ਜਾਖੜ ਪਾਰਟੀ ਤੋਂ ਖਫਾ ਹੋਏ ਸਨ । ਜਾਖੜ ਦਾ ਇਲਜ਼ਾਮ ਸੀ ਕਿ ਮੁੱਖ ਮੰਤਰੀ ਬਨਾਉਣ ਨੂ ਲੈ ਕੇ ਪਾਰਟੀ ਦੇ 40 ਦੇ ਕਰੀਬ ਵਿਧਾਇਕਾਂ ਨੇ ਹਾਈਕਮਾਨ ਦੇ ਅੱਗੇ ੳੇਨ੍ਹਾਂ ਦਾ ਨਾਂ ਰਖਿਆ ਸੀ । ਹਿੰਦੂ ਚਿਹਰਾ ਹੋਣ ਕਾਰਣ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ । ਚਰਨਜੀਤ ਚੰਨੀ ਬਾਰੇ ਕੋਈ ਚਰਚਾ ਨਹੀਂ ਸੀ ਜਦਕਿ ਉਨ੍ਹਾਂ ਨੂੰ ਜਾਤਿ ਸਮੀਕਰਣਾਂ ਦੇ ਚਲਦਿਆਂ ਮੁੱਖ ਮੰਤਰੀ ਬਣਾਇਆ ਗਿਆ । ਹਾਈਕਮਾਨ ਦਾ ਕਹਿਣਾ ਹੈ ਕਿ ਜਾਖੜ ਦੇ ਇਸ ਬਿਆਨ ਨਾਲ ਪੰਜਾਬ ਦਾ ਹਿੰਦੂ ਵੋਟਰ ਕਾਂਗਰਸ ਤੋਂ ਨਾਰਾਜ਼ ਹੋ ਗਿਆ ।

ਕਾਂਗਰਸ ਦੀ ਅਨੁਸ਼ਾਸਨ ਕਮੇਟੀ ਨੇ ਇਸ ਨੂੰ ਲੈ ਕੇ ਜਾਖੜ ਨੂੰ ਨੋਟਿਸ ਭੇਜਿਆ ਸੀ । ਪਰ ਜਾਖੜ ਨੇ ਉਸਦਾ ਜਵਾਬ ਨਹੀਂ ਭੇਜਿਆ । ਹੁਣ ਮੰਗਲਵਾਰ ਨੂੰ ਦਿੱਲੀ ਚ ਕਮੇਟੀ ਦੀ ਬੈਠਕ ਹੋਣ ਵਾਲੀ । ਜਿਸ ਵਿੱਚ ਇਸ ਬਾਬਤ ਫੈਸਲਾ ਲਿਆ ਜਾਵੇਗਾ । ਚਰਚਾ ਹੈ ਕਿ ਇਸ ਦੌਰਾਨ ਜਾਖੜ ਨੂੰ ਪਾਰਟੀ ਤੋਂ ਕੁੱਝ ਸਮੇਂ ਲਈ ਬਾਹਰ ਕੱਢਿਆ ਜਾ ਸਕਦਾ ਹੈ ।ਪਾਰਟੀ ਦੇ ਇਸ ਫੈਸਲੇ ਨਾਲ ਪੰਜਾਬ ਕਾਂਗਰਸ ਦਾ ਭਵਿੱਖ ਟਿਕਿਆ ਹੋਇਆ ਹੈ ।ਇਸ ਤੋਂ ਪਹਿਲਾਂ ਪੰਜਾਬ ਇੰਚਾਰਜ ਹਰੀਸ਼ ਚੌਧਰੀ ਵੀ ਕਹਿ ਚੁੱਕੇ ਹਨ ਕਿ ਪਾਰਟੀ ਚ ਅਨੁਸ਼ਾਸਨਹੀਨਤਾ ਸਵਿਕਾਰ ਨਹੀਂ ਕੀਤੀ ਜਾਵੇਗੀ , ਚਾਹੇ ਕੋਈ ਕਿਨਾਂ ਵੀ ਵੱਡਾ ਲੀਡਰ ਕਿਉਂ ਨਾ ਹੋਵੇ ।