, , , , ,

ਪੰਚਾਇਤ ਮੰਤਰੀ ਦੇ ਕਾਂਗਰਸੀ ਹੋਏ ਮੁਰੀਦ , ਕੀਤੀ ਸ਼ਲਾਘਾ

ਚੰਡੀਗੜ੍ਹ- ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਮੁਹਾਲੀ ਦੇ ਆਲੇ ਦੁਆਲੇ ਪਿੰਡਾ ਚ ਪੰਚਾਇਤੀ ਜ਼ਮੀਨ ‘ਤੇ ਕਬਜ਼ੇ ‘ਤੇ ਰੇਡ ਮਾਰ ਉਨ੍ਹਾਂ ਨੂੰ ਕਬਜ਼ਾ ਮੁਕਤ ਕੀਤਾ । ਸਿਸਵਾਂ ਪਿੰਡ ਸੁੱਖ ਵਿਲਾ ਦੇ ਨੇੜਲੇ ਇਲਾਕਿਆਂ ਚ ਹੋਈ ਕਾਰਵਾਈ ਦਾ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਸਵਾਗਤ ਕੀਤਾ ਹੈ । ਕਾਂਗਰਸੀ ਸਾਂਸਦ ਰਵਨੀਤ ਬਿੱਟੂ , ਗੁਰਜੀਤ ਔਜਲਾ ਅਤੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ‘ਆਪ’ ਸਰਕਾਰ ਦੇ ਮੰਤਰੀ ਦੀ ਸ਼ਲਾਘਾ ਕਰ ਉੁਕਤ ਕਾਰਵਾਈ ਨੂੰ ਆਪਣਾ ਸਮਰਥਨ ਦਿੱਤਾ ਹੈ ।

ਇਨ੍ਹਾਂ ਕਾਂਗਰਸੀ ਨੇਤਾਵਾਂ ਨੇ ਲਿੱਖਿਆ ਹੈ ਕਿ ਕਬਜ਼ਾ ਧਾਰੀਆਂ ਖਿਲਾਫ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੀ ਕਾਰਵਾਈ ਦਾ ਉਹ ਸਮਰਥਨ ਕਰਦੇ ਹਨ । ਆਸ ਹੈ ਕਿ ਭਿਸ਼੍ਰਟਾਚਾਰੀਆਂ ਖਿਲਾਫ ਵਿੱਡੀ ਗਈ ਮੁਹਿੰਮ ਨੂੰ ਸਫਲਤਾ ਮਿਲੇਗੀ ।ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪੰਚਾਇਤ ਮੰਤਰੀ ਧਾਲੀਵਾਲ ਨੇ ਮੀਡੀਆ ਨੂੰ ਨਾਲ ਲੈ ਕਬਜ਼ੇ ਵਾਲੀਆਂ ਜ਼ਮੀਨਾ ਦਾ ਦੌਰਾ ਕਰ ਉਨ੍ਹਾਂ ਨੂੰ ਮੁਕਤ ਕਰਵਾਇਆ । ਧਾਲੀਵਾਲ ਦਾ ਕਹਿਣਾ ਹੈ ਕਿ ਉਹ ਕਰੀਬ ਪੰਜ ਹਜ਼ਾਰ ਏਕੜ ਜ਼ਮੀਨ ਨੂੰ ਮੁਕਤ ਕਰਵਾ ਕੇ ਪੰਚਾਇਤਾਂ ਦੇ ਖਜਾਨੇ ਦਾ ਵਾਦਾ ਕਰਣਗੇ ।

Corrections

Spotted an error in this story? Email contact@tvpunjab.com. We correct at the same prominence as the original.

More from TV Punjab