● On air now · ਟੀਵੀ ਪੰਜਾਬ

Punjabi News · Since 2013

Breaking

ਵਿਆਹ ਕਰਵਾ ਅਮਰੀਕਾ ਪਰਤਿਆ ਲਾੜਾ ਮੁਕਰਿਆ, ਪਤਨੀ ਨੇ ਕੀਤੀ ਖੁਦਕੁਸ਼ੀ

ਹੁਸ਼ਿਆਰਪੁਰ- ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਸਰਹਾਲਾ ਮੁੰਡੀਆਂ ਦੇ ਰਹਿਣ ਵਾਲੇ ਇਕ ਪਰਿਵਾਰ ਵਲੋਂ ਆਪਣੀ ਧੀ ਹਰਮਨਪ੍ਰੀਤ ਕੌਰ ਦਾ ਵਿਆਹ ਸਾਲ 2018 ਚ ਮੁਰਾਦਪੁਰ ਨਰਿਆਲ ਦੇ ਰਹਿਣ ਵਾਲੇ ਨੌਜਵਾਨ ਹਰਮਨਦੀਪ ਸਿੰਘ ਨਾਲ ਕੀਤਾ ਗਿਆ । ਵਿਆਹ ਤੋਂ ਕੁਝ ਦਿਨਾਂ ਬਾਅਦ ਹੀ…


ਹੁਸ਼ਿਆਰਪੁਰ- ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਸਰਹਾਲਾ ਮੁੰਡੀਆਂ ਦੇ ਰਹਿਣ ਵਾਲੇ ਇਕ ਪਰਿਵਾਰ ਵਲੋਂ ਆਪਣੀ ਧੀ ਹਰਮਨਪ੍ਰੀਤ ਕੌਰ ਦਾ ਵਿਆਹ ਸਾਲ 2018 ਚ ਮੁਰਾਦਪੁਰ ਨਰਿਆਲ ਦੇ ਰਹਿਣ ਵਾਲੇ ਨੌਜਵਾਨ ਹਰਮਨਦੀਪ ਸਿੰਘ ਨਾਲ ਕੀਤਾ ਗਿਆ । ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਅਮੇਰੀਕਾ ਚਲਾ ਗਿਆ। ਅਮੇਰੀਕਾ ਜਾਣ ਤੋਂ ਬਾਅਦ ਹਰਮਨਦੀਪ ਸਿੰਘ ਨੇ ਲੜਕੀ ਨਾਲ ਗੱਲਬਾਤ ਕਰਨੀ ਛੱਡ ਦਿੱਤੀ ਤੇ ਇੰਨਾ ਹੀ ਨਹੀਂ ਉਸਦੇ ਅਮੇਰੀਕਾ ਜਾਣ ਤੋਂ ਬਾਅਦ ਲੜਕੇ ਦੇ ਚਾਚਾ ਅਤੇ ਚਾਹੀ ਵਲੋਂ ਲੜਕੀ ਨੂੰ ਤੰਗ ਪ੍ਰੇ਼ਸ਼ਾਨ ਕਰਨਾ ਸ਼ੁਰੂ ਕਰ ਦਿੱਤਾ । ਉਸਨੂੰ ਪੇਕੇ ਘਰ ਭੇਜ ਦਿੱਤਾ । ਜਿਸ ਤੋਂ ਬਾਅਦ ਦੁਖੀ ਹੋਈ ਲੜਕੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ।

ਭਾਵੁਕ ਹੁੰਦਿਆਂ ਮ੍ਰਿਤਕ ਲੜਕੀ ਹਰਮਨਪ੍ਰੀਤ ਕੌਰ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ 10 ਫਰਵਰੀ 2018 ਨੂੰ ਆਪਣੀ ਧੀ ਦਾ ਵਿਆਹ ਮੁਰਾਦਪੁਰ ਨਰਿਆਲ ਦੇ ਰਹਿਣ ਵਾਲੇ ਹਰਮਨਦੀਪ ਸਿੰਘ ਨਾਲ ਕੀਤਾ ਗਿਆ ਸੀ । ਵਿਆਹ ਦੇ ਕਰੀਬ 25 ਤੋਂ 30 ਲੱਖ ਦਾ ਖਰਚ ਆਇਆ ਸੀ । ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਹਰਮਨਦੀਪ ਸਿੰਘ ਵਾਪਿਸ ਅਮੇਰੀਕਾ ਚਲਾ ਗਿਆ ਤੇ ਉਸਦੇ ਮਾ ਬਾਪ ਵੀ ਵਾਪਿਸ ਚਲੇ ਗਏ । ਉਨ੍ਹਾਂ ਦੀ ਧੀ ਨੂੰ ਲੜਕੇ ਦੇ ਚਾਚਾ ਅਤੇ ਚਾਚੀ ਵਲੋਂ ਬੇਵਜ੍ਹਾ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਵਾਪਿਸ ਪੇਕੇ ਘਰ ਭੇਜ ਦਿੱਤਾ । ਜਿਸ ਤੋਂ ਬਾਅਦ ਲੜਕੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਈ । ਬੀਤੀ 7 ਜੁਲਾਈ ਨੂੰ ਉਸ ਵਲੋਂ ਜ਼ਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ਲਈ।

ਉਨ੍ਹਾਂ ਦੱਸਿਆ ਕਿ ਥਾਣਾ ਬੁੱਲੋਵਾਲ ਪੁਲਿਸ ਵਲੋਂ ਲੜਕੀ ਦੇ ਸਹੁਰਾ ਪਰਿਵਾਰ ਸਮੇਤ ਲੜਕੇ ਦੇ ਚਾਚਾ ਅਤੇ ਚਾਚੀ ਤੇ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ. ਚਾਚੇ ਨੂੰ ਤਾਂ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ । ਚਾਚੀ ਅਜੇ ਤੱਕ ਫਰਾਰ ਚੱਲ ਰਹੀ ਹੈ ਤੇ ਪੁਲਿਸ ਵੀ ਇਸ ਮਾਮਲੇ ਚ ਢਿੱਲ ਮੱਠ ਦਿਖਾ ਰਹੀ ਹੈ । ਦੂਜੇ ਪਾਸੇ ਥਾਣਾ ਬੁੱਲੋਵਾਲ ਦੇ ਐਸਐਚਓ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਲੜਕੇ ਦੇ ਚਾਚੀ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ । ਪੁਲਿਸ ਵਲੋਂ ਇਸ ਮਾਮਲੇ ਚ ਕੋਈ ਢਿੱਲੀ ਕਾਰਗੁਜ਼ਾਰੀ ਨਹੀਂ ਦਿਖਾਈ ਜਾ ਰਹੀ ਹੈ ਤੇ ਮਾਮਲੇ ਚ ਨਾਮਜ਼ਦ 3 ਕਥਿਤ ਦੋਸ਼ੀ ਅਮੇਰੀਕਾ ਵਿਖੇ ਰਹਿ ਰਹੇ ਨੇ।


Filed under