Punjabi News Canada


ਏਸ਼ੀਆ ਕੱਪ 2022: ਟੀਮ ਇੰਡੀਆ ਨੂੰ ਵੱਡਾ ਝਟਕਾ, ਕੋਰੋਨਾ ਦੀ ਲਪੇਟ ‘ਚ ਰਾਹੁਲ ਦ੍ਰਾਵਿੜ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ 2022 ਲਈ ਦੁਬਈ ਲਈ ਰਵਾਨਾ ਹੋ ਗਈ ਹੈ ਪਰ ਇਸ ਦੇ ਨਾਲ ਹੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਕੋਵਿਡ-19 ਟੈਸਟ ‘ਚ ਸਕਾਰਾਤਮਕ ਪਾਏ ਗਏ ਹਨ। ਖਬਰਾਂ ਮੁਤਾਬਕ ਉਹ ਟੀਮ ਨਾਲ ਦੁਬਈ ਨਹੀਂ ਜਾ ਰਹੇ ਹਨ।

ਹੁਣ ਇਹ ਦੇਖਣਾ ਹੋਵੇਗਾ ਕਿ ਰਾਹੁਲ ਦ੍ਰਾਵਿੜ ਬਾਕੀ ਟੀਮ ਨਾਲ ਕਦੋਂ ਜੁੜਦੇ ਹਨ। ਤੁਹਾਨੂੰ ਦੱਸ ਦੇਈਏ ਕਿ ਰਾਹੁਲ ਦ੍ਰਾਵਿੜ ਨੇ ਹਾਲ ਹੀ ਵਿੱਚ ਖਤਮ ਹੋਈ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਜ਼ਿੰਬਾਬਵੇ ਦੀ ਯਾਤਰਾ ਨਹੀਂ ਕੀਤੀ ਸੀ। ਉਨ੍ਹਾਂ ਨੂੰ ਸੀਨੀਅਰ ਚੋਣ ਕਮੇਟੀ ਨੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਅਤੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਦੇ ਨਾਲ ਆਰਾਮ ਦਿੱਤਾ ਹੈ।

ਰਾਹੁਲ ਦ੍ਰਾਵਿੜ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ VVS ਲਕਸ਼ਮਣ ਏਸ਼ੀਆ ਕੱਪ 2022 ਵਿੱਚ ਆਪਣੀ ਭੂਮਿਕਾ ਨਿਭਾ ਸਕਦੇ ਹਨ।


ਹੋਰ ਖ਼ਬਰਾਂ