● On air now · ਟੀਵੀ ਪੰਜਾਬ

Punjabi News · Since 2013

Breaking

‘ਆਪ’ ਵਿਧਾਇਕ ਬਲਜਿੰਦਰ ਕੌਰ ਮਾਮਲੇ ‘ਚ ਮਹਿਲਾ ਕਮਿਸ਼ਨ ਹੋਇਆ ਸਖਤ

ਚੰਡੀਗੜ੍ਹ- ਮਹਿਲਾਵਾਂ ਦੇ ਹੱਕ ਚ ਆਵਾਜ਼ ਬੁਲੰਦ ਕਰਨ ਵਾਲੀ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੌਫੈਸਰ ਬਲਜਿੰਦਰ ਕੌਰ ਖੁਦ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਗਈ ਹੈ । ਉਨ੍ਹਾਂ ਦੇ ਪਤੀ ਸੁਖਰਾਜ ਬਲ ਵਲੋਂ ਉਨ੍ਹਾਂ ‘ਤੇ ਹੱਥ ਚੁੱਕਣ ਦਾ…


ਚੰਡੀਗੜ੍ਹ- ਮਹਿਲਾਵਾਂ ਦੇ ਹੱਕ ਚ ਆਵਾਜ਼ ਬੁਲੰਦ ਕਰਨ ਵਾਲੀ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੌਫੈਸਰ ਬਲਜਿੰਦਰ ਕੌਰ ਖੁਦ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਗਈ ਹੈ । ਉਨ੍ਹਾਂ ਦੇ ਪਤੀ ਸੁਖਰਾਜ ਬਲ ਵਲੋਂ ਉਨ੍ਹਾਂ ‘ਤੇ ਹੱਥ ਚੁੱਕਣ ਦਾ ਮਾਮਲਾ ਸਾਹਮਨੇ ਆਇਆ ਹੈ ।ਇਹ ਸੱਭ ਕੁੱਝ ਘਰ ਦੇ ਮੇਨ ਦਰਵਾਜ਼ੇ ‘ਤੇ ਪਰਿਵਾਰ ਵਾਲਿਆਂ ਦੇ ਸਾਹਮਨੇ ਹੋਇਆ ।ਵਿਧਾਇਕਾ ਦੇ ਪਤੀ ਦੀ ਇਹ ਕਰਤੂਤ ਸੀ.ਸੀ.ਟੀ.ਵੀ ਚ ਕੈਦ ਹੋ ਗਈ । ਜੋਕਿ ਹੁਣ ਵਾਈਰਲ ਹੋ ਗਈ ਹੈ ।

ਪੰਜਾਬ ਦੀ ਭਗਵੰਤ ਮਾਨ ਸਰਕਾਰ ਚ ਮੰਤਰੀ ਬਣਨ ਦੀ ਦਾਅਵੇਦਾਰ ਮੰਨੀ ਜਾਂਦੀ ਤਲਵੰਦੀ ਸਾਬੋ ਦੀ ਵਿਧਾਇਕ ਪ੍ਰੌਫੈਸਰ ਬਲਜਿੰਦਰ ਕੌਰ ਨੂੰ ਪਤੀ ਵਲੋਂ ਕੁੱਟਣ ਦੀ ਇਹ ਘਟਨਾ ਜੁਲਾਈ ਮਹੀਨੇ ਦੀ ਦੱਸੀ ਜਾ ਰਹੀ ਹੈ ।ਇਹ ਵੀਡੀਓ ਹੁਣ ਬਾਹਰ ਆਈ ਹੈ । ਜਿਸਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਗਈ ਹੈ ।ਖਾਸ ਗੱਲ ਇਹ ਹੈ ਕਿ ਥੱਪੜ ਖਾਣ ਦੇ ਬਾਵਜੂਦ ਵੀ ਬਲਜਿੰਦਰ ਕੌਰ ਵਲੋਂ ਆਪਣੇ ਪਤੀ ਸੁਖਰਾਜ ਬਲ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ।

ਓਧਰ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਇਸ’ਤੇ ਸਖਤ ਨੋਟਿਸ ਲਿਆ ਹੈ ।ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਮਾਮਲਾ ਦੁਖਦ ਹੈ ਅਤੇ ਕਮਿਸ਼ਨ ਇਸ ‘ਤੇ ਜ਼ਰੂਰ ਕਾਰਵਾਈ ਕਰੇਗਾ ।


Filed under