● On air now · ਟੀਵੀ ਪੰਜਾਬ

Punjabi News · Since 2013

Breaking

ਪੰਜਾਬ ‘ਚ ‘ਆਪ’ ਵਿਧਾਇਕ ਦੇ ਘਰ ਈ.ਡੀ ਦੀ ਰੇਡ

ਅਮਰਗੜ੍ਹ- ਦਿੱਲੀ ‘ਚ ਛਾਪੇਮਾਰੀ ਤੋਂ ਬਾਅਦ ਹੁਣ ਈ.ਡੀ ਨੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਘੇਰੇ ‘ਚ ਲਿਆ ਹੈ । ਅਮਰਗਡ਼੍ਹ ਤੋਂ ਮੌਜੂਦਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਤੇ ਦਫ਼ਤਰ ਸਣੇ ਹੋਰ ਟਿਕਾਣਿਆਂ ’ਤੇ ਈਡੀ…


ਅਮਰਗੜ੍ਹ- ਦਿੱਲੀ ‘ਚ ਛਾਪੇਮਾਰੀ ਤੋਂ ਬਾਅਦ ਹੁਣ ਈ.ਡੀ ਨੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਘੇਰੇ ‘ਚ ਲਿਆ ਹੈ । ਅਮਰਗਡ਼੍ਹ ਤੋਂ ਮੌਜੂਦਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਤੇ ਦਫ਼ਤਰ ਸਣੇ ਹੋਰ ਟਿਕਾਣਿਆਂ ’ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਇਸ ਦੇ ਨਾਲ ਹੀ ਵਿਧਾਇਕ ਦੇ ਨੇੜਲੇ 12 ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮਾਲੇਰਕੋਟਲਾ ਵਿਖੇ ਸਥਿਤ ਸਕੂਲ, ਲੁਧਿਆਣਾ ਬਾਈਪਾਸ ਮਾਲੇਰਕੋਟਲਾ ਵਿਖੇ ਸਥਿਤ ਕਲੋਨੀ, ਜਿੱਤਵਾਲ ਕਲਾ ਵਿਖੇ ਸਥਿਤ ਫੈਕਟਰੀ , ਰਿਹਾਇਸ਼ ਅਤੇ ਇਕ ਨਜ਼ਦੀਕੀ ਦੀ ਰਿਹਾਇਸ਼ ਸਮੇਤ ਕਈ ਹੋਰ ਥਾਵਾਂ ਤੇ ਛਾਪੇਮਾਰੀ ਕਰਕੇ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤਕ ਛਾਪੇਮਾਰੀ ਜਾਰੀ ਹੈ।

ਜ਼ਿਕਰਯੋਗ ਹੈ ਕਿ 40 ਕਰੋੜ ਰੁਪਏ ਦੇ ਬੈਂਕ ਘੁਟਾਲੇ ਦੇ ਮਾਮਲੇ ਵਿਚ ਇਸੇ ਸਾਲ 7 ਮਈ ਨੂੰ ਪਹਿਲਾਂ ਵੀ ਈਡੀ ਵੱਲੋਂ ਗੱਜਣਮਾਜਰਾ ਦੇ ਘਰ ਅਤੇ ਦਫਤਰ ਵਿਖੇ ਛਾਪੇਮਾਰੀ ਕੀਤੀ ਗਈ ਸੀ


Filed under