● On air now · ਟੀਵੀ ਪੰਜਾਬ

Punjabi News · Since 2013

Breaking

ਮੁਹਾਲੀ ਹੈਡੱਕਵਾਟਰ ਆਰ.ਪੀ.ਜੀ ਹਮਲੇ ਦਾ ਇਕ ਹੋਰ ਮੁੱਖ ਦੋਸ਼ੀ ਕਾਬੂ

ਚੰਡੀਗੜ੍ਹ- ਕੇਂਦਰੀ ਏਜੰਸੀਆਂ ਅਤੇ ਏ.ਟੀ.ਐੱਸ ਮਹਾਰਾਸ਼ਟਰ ਦੀ ਮਦਦ ਨਾਲ ਪੰਜਾਬ ਪੁਲਿਸ ਨੇ ਇਕ ਵਿਸ਼ੇਸ਼ ਓਪਰੇਸ਼ਨ ਹੇਠ ਮੁਹਾਲੀ ਆਰ.ਪੀ.ਜੀ ਅਟੈਕ ਹਮਲੇ ਦੇ ਮਾਸਟਰ ਮਾਈਂਡ ਚੜਤ ਸਿੰਘ ਨੂੰ ਕਾਬੂ ਕੀਤਾ ਹੈ । ਜਿਕਰਯੋਗ ਹੈ ਕਿ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ 9 ਮਈ…


ਚੰਡੀਗੜ੍ਹ- ਕੇਂਦਰੀ ਏਜੰਸੀਆਂ ਅਤੇ ਏ.ਟੀ.ਐੱਸ ਮਹਾਰਾਸ਼ਟਰ ਦੀ ਮਦਦ ਨਾਲ ਪੰਜਾਬ ਪੁਲਿਸ ਨੇ ਇਕ ਵਿਸ਼ੇਸ਼ ਓਪਰੇਸ਼ਨ ਹੇਠ ਮੁਹਾਲੀ ਆਰ.ਪੀ.ਜੀ ਅਟੈਕ ਹਮਲੇ ਦੇ ਮਾਸਟਰ ਮਾਈਂਡ ਚੜਤ ਸਿੰਘ ਨੂੰ ਕਾਬੂ ਕੀਤਾ ਹੈ । ਜਿਕਰਯੋਗ ਹੈ ਕਿ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ 9 ਮਈ ਦੀ ਰਾਤ ਕਰੀਬ 8.45 ਵਜੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਸੀ। ਜ਼ੋਰਦਾਰ ਧਮਾਕਾ ਹੋਣ ‘ਤੇ ਹੈੱਡਕੁਆਰਟਰ ‘ਚ ਹੜਕੰਪ ਮਚ ਗਿਆ। ਇਸ ਨਾਲ ਹੈੱਡਕੁਆਰਟਰ ਦੀ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਘਟਨਾ ਤੋਂ ਬਾਅਦ ਜਦੋਂ ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਫੁਟੇਜ ਦੀ ਜਾਂਚ ਕੀਤੀ ਤਾਂ ਇੱਕ ਕਾਰ ਹੈੱਡਕੁਆਰਟਰ ਦੇ ਕੋਲੋਂ ਲੰਘਦੀ ਦਿਖਾਈ ਦਿੱਤੀ। ਇਸੇ ਕਾਰ ‘ਚ ਕੁਝ ਨੌਜਵਾਨਾਂ ਨੇ ਹੈੱਡਕੁਆਰਟਰ ‘ਤੇ ਲਾਂਚਰ ਤੋਂ ਰਾਕੇਟ ਦਾਗੇ ਸਨ।


Filed under