ਫਿਲਮੀ ਸਟਾਇਲ ‘ਚ ਅੰਮ੍ਰਿਤਸਰ ਪੁਲਿਸ ਨੇ ਘੇਰੇ ਦੋ ਬਦਮਾਸ਼, 5 ਪਿਸਤੋਲ ਬਰਾਮਦ

ਅੰਮ੍ਰਿਤਸਰ – ਅੰਮ੍ਰਿਤਸਰ ਦੀ ਪੁਲਿਸ ਨੇ ਗੁਪਤ ਇਤਲਾਹ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਨਰਾਇਣਗੜ੍ਹ ਚ ਘੇਰਾਬੰਦੀ ਕਰਕੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ । ਇਸਤੋਂ ਪਹਿਲਾਂ ਘੇਰੇ ਜਾਣ ਤੋਂ ਬਾਅਦ ਬਦਮਾਸ਼ਾਂ ਵਲੋਂ ਪੁਲਿਸ ‘ਤੇ ਫਾਇਰਿੰਗ ਵੀ ਕੀਤੀ ਗਈ । ਪੁਲਿਸ ਨੇ ਬੜੇ ਹੀ ਪੇਸ਼ੇਵਰ ਤਰੀਕੇ ਨਾਲ ਦੋਹਾਂ ਨੂੰ ਮੂਸਤੈਦੀ ਨਾਲ ਕਾਬੂ ਕੀਤਾ । ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਮੁਤਾਬਿਕ ਕਾਬੂ ਕੀਤੇ ਗਏ ਦੋਹਾਂ ਗੈਂਗਸਟਰਾਂ ਖਿਲਾਫ ਵੱਖ ਵੱਖ ਸ਼ਹਿਰਾਂ ਚ ਕਈ ਅਪਰਾਧਿਕ ਮਾਮਲੇ ਦਰਜ ਹਨ ।ਪੁਲਿਸ ਨੇ ਗੈਂਗਸਟਰਾਂ ਤੋਂ ਪੰਜ ਰਿਵਾਲਵਰ ਵੀ ਬਰਾਮਦ ਕੀਤੇ ਹਨ ।

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਕੋਲ ਇਨ੍ਹਾਂ ਗੈਂਗਸਟਰਾਂ ਦੀ ਇਤਲਾਹ ਸੀ ।ਪੁਲਿਸ ਨੇ ਪੇਸ਼ੇਵਰ ਤਰੀਕੇ ਨਾਲ ਘੇਰਾਬੰਦੀ ਕਰਕੇ ਇਨੋਵਾ ਕਾਰ ਚ ਆਏ ਗੈਂਗਸਟਰਾਂ ਨੂੰ ਘੇਰ ਲਿਆ । ਪੁਲਿਸ ਨੂੰ ਵੇਖ ਕੇ ਦੋਵੇਂ ਬਦਮਾਸ਼ ਕਾਰ ਛੱਡ ਕੇ ਭੱਜ ਗਏ । ਇਸ ਦੌਰਾਨ ਉਹ ਇਕ ਘਰ ਦੀ ਚੱਤ ‘ਤੇ ਚੜ੍ਹ ਗਏ । ਜਿੱਥੇ ਉਨ੍ਹਾਂ ਨੇ ਪੁਲਿਸ ‘ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ । ਪੁਲਿਸ ਵਲੋਂ ਕਰਾਸ ਫਾਇਰਿੰਗ ਕੀਤੀ ਗਈ ।ਥੌਛੀ ਦੇਰ ਦੀ ਮੁਠਭੇੜ ਤੋਂ ਬਾਅਦ ਦੋਹਾਂ ਨੂੰ ਕਾਬੂ ਕਰ ਲਿਆ ਗਿਆ ।