● On air now · ਟੀਵੀ ਪੰਜਾਬ

Punjabi News · Since 2013

Breaking

ਐਲਨ ਮਸਕ ਨੇ ਬਦਲਿਆ ਟਵਿੱਟਰ ਲੋਗੋ, ਬਲੂ ਬਰਡ ਉੱਡੀ, ਲੱਗਾ ‘ਕੁੱਤਾ’, ਯੂਜ਼ਰਸ ਹੈਰਾਨ

ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਨੂੰ ਸੰਭਾਲਿਆ ਹੈ ਇਸ ਵਿੱਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲੇ ਹਨ। ਹੁਣ ਇਸੇ ਕੜੀ ਵਿੱਚ ਕੰਪਨੀ ਦਾ ਲੋਗੋ ਵੀ ਬਦਲਿਆ ਗਿਆ ਹੈ। ਟਵਿੱਟਰ ਦੀ ਹੋਂਦ ਦੇ ਬਾਅਦ ਤੋਂ ਇਸਦਾ ਲੋਗੋ ਇੱਕ ਨੀਲੇ ਪੰਛੀ…


ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਨੂੰ ਸੰਭਾਲਿਆ ਹੈ ਇਸ ਵਿੱਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲੇ ਹਨ। ਹੁਣ ਇਸੇ ਕੜੀ ਵਿੱਚ ਕੰਪਨੀ ਦਾ ਲੋਗੋ ਵੀ ਬਦਲਿਆ ਗਿਆ ਹੈ। ਟਵਿੱਟਰ ਦੀ ਹੋਂਦ ਦੇ ਬਾਅਦ ਤੋਂ ਇਸਦਾ ਲੋਗੋ ਇੱਕ ਨੀਲੇ ਪੰਛੀ (ਬਲੂ ਬਰਡ) ਵਜਂ ਦੇਖਿਆ ਗਿਆ ਸੀ, ਪਰ ਹੁਣ ਇਹ ਗਾਇਬ ਹੋ ਗਿਆ ਹੈ, ਅਤੇ ਕ੍ਰਿਪਟੋਕਰੰਸੀ ਡੋਜਕੋਇਨ ਦਾ ਲੋਗੋ ਸੋਮਵਾਰ ਦੇਰ ਸ਼ਾਮ ਤੋਂ ਦਿਖਾਈ ਦੇ ਰਿਹਾ ਹੈ।

ਦੱਸ ਦੇਈਏ ਕਿ ਐਲੋਨ ਮਸਕ Dogecoin ਨੂੰ ਸਪੋਰਟ ਕਰਦੇ ਹਨ, ਜੋ ਕਿ ਇੱਕ ਮੀਮ ਕ੍ਰਿਪਟੋਕਰੰਸੀ ਹੈ। ਇਸ ਦੇ ਲੋਗੋ ਵਿੱਚ ਦਿਖਾਈ ਦੇਣ ਵਾਲਾ ਕੁੱਤਾ ਸ਼ਿਬਾ ਇਨੂ ਪ੍ਰਜਾਤੀ ਦਾ ਹੈ।

ਲੋਗੋ ‘ਚ ਇਹ ਬਦਲਾਅ ਫਿਲਹਾਲ ਸਿਰਫ ਟਵਿੱਟਰ ਦੇ ਵੈੱਬ ਪੇਜ ‘ਤੇ ਹੀ ਦਿਖਾਈ ਦੇ ਰਿਹਾ ਹੈ ਅਤੇ ਟਵਿੱਟਰ ਦੇ ਮੋਬਾਈਲ ਐਪ ‘ਤੇ ਬਲੂ ਬਰਡ ਹੀ ਦਿਸ ਰਹੀ ਹੈ। ਫਿਲਹਾਲ ਇਹ ਨਹੀਂ ਪਤਾ ਹੈ ਕਿ ਇਸ ਨੂੰ ਅਧਿਕਾਰਤ ਲੋਗੋ ਬਣਾਇਆ ਗਿਆ ਹੈ ਜਾਂ ਕਿ ਇਹ ਅਸਥਾਈ ਹੈ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਐਲਨ ਮਸਕ ਨੇ ਇਸ ਨਾਲ ਜੁੜਿਆ ਇੱਕ ਟਵੀਟ ਵੀ ਕੀਤਾ ਹੈ, ਜਿਸ ਵਿੱਚ ਇੱਕ ਫੋਟੋ ਵੀ ਸ਼ੇਅਰ ਕੀਤੀ ਗਈ ਹੈ। ਇਸ ਫੋਟੋ ‘ਚ ਦੇਖਿਆ ਜਾ ਸਕਦਾ ਹੈ ਕਿ ਡਰਾਈਵਿੰਗ ਸੀਟ ‘ਤੇ ਡੌਜਕੋਇਨ ਦੇ ਨਾਸ਼ਾਨ ਵਾਲਾ ਕੁੱਤਾ ਬੈਠਾ ਹੈ ਅਤੇ ਟ੍ਰੈਫਿਕ ਪੁਲਿਸ ਵਾਲੇ ਹੱਥ ਲਾਇਸੈਂਸ ਫੜਿਆ ਹੋਇਆ ਹੈ, ਜਿਸ ‘ਤੇ ‘ਬਲੂ ਬਰਡ’ ਦੀ ਫੋਟੋ ਲੱਗੀ ਹੋਈ ਹੈ। ਫੋਟੋ ਵਿੱਚ ਕੁੱਤਾ ਇਹ ਕਹਿ ਰਿਹਾ ਹੈ, ਇਹ ਪੁਰਾਣੀ ਫੋਟੋ ਹੈ।’

ਐਲਨ ਮਸਕ ਨੇ ਆਪਣੇ ਅਕਾਊਂਟ ‘ਤੇ ਇਕ ਪੁਰਾਣੀ ਪੋਸਟ ਦਾ ਸਕਰੀਨ ਸ਼ਾਟ ਵੀ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਕਿਸੇ ਅਣਜਾਣ ਅਕਾਊਂਟ ‘ਤੇ ਚਰਚਾ ਕਰ ਰਹੇ ਹਨ। ਇਸ ‘ਚ ਮਸਕ ਨੂੰ ਟਵਿੱਟਰ ਦੇ ਬਰਡ ਲੋਗੋ ਨੂੰ ਡੋਗੇ ਦੀ ਤਸਵੀਰ ਨਾਲ ਬਦਲਣ ਲਈ ਕਿਹਾ ਜਾ ਰਿਹਾ ਸੀ। ਹੁਣ ਆਪਣੇ ਤਾਜ਼ਾ ਟਵੀਟ ‘ਚ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਐਲਨ ਮਸਕ ਨੇ ਲਿਖਿਆ ਹੈ- ‘ਜੋ ਵਾਅਦਾ ਕੀਤਾ ਸੀ’।

ਟਵਿੱਟਰ ਦੇ ਬਦਲੇ ਹੋਏ ਲੋਗੋ ਨੂੰ ਲੈ ਕੇ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਯੂਜ਼ਰ ਇਸ ਨੂੰ ਵੇਖ ਕੇ ਕਾਫੀ ਹੈਰਾਨ ਹੋਏ ਕਿ ਇਹ ਕੀ ਹੈ ਅਤੇ ਕਿਉਂ ਅਤੇ ਕੁਝ ਲੋਕ ਇਸਨੂੰ ਸਿਰਫ਼ ਇੱਕ ਮਜ਼ਾਕ ਸਮਝ ਰਹੇ ਹਨ। ਕੁਝ ਯੂਜ਼ਰਸ ਇਹ ਵੀ ਕਹਿ ਰਹੇ ਹਨ ਕਿ ਅਜਿਹਾ ਨਹੀਂ ਹੈ ਕਿ ਟਵਿੱਟਰ ਹੈਕ ਹੋ ਗਿਆ ਹੈ।


Filed under