● On air now · ਟੀਵੀ ਪੰਜਾਬ

Punjabi News · Since 2013

Breaking

IPL 2023 Points Table: ਬੈਂਗਲੁਰੂ ਨੂੰ ਹਰਾ ਤੀਜੇ ਨੰਬਰ ‘ਤੇ ਪਹੁੰਚੀ ਕੋਲਕਾਤਾ, ਨੰਬਰ-1 ‘ਤੇ ਹੈ ਗੁਜਰਾਤ ਦਾ ਕਬਜ਼ਾ

ਇੰਡੀਅਨ ਪ੍ਰੀਮੀਅਰ ਲੀਗ (IPL 2023) ਦੇ ਨੌਵੇਂ ਮੈਚ ਤੋਂ ਬਾਅਦ ਇੱਕ ਵਾਰ ਫਿਰ ਅੰਕ ਸੂਚੀ ਵਿੱਚ ਬਦਲਾਅ ਆਇਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਮੈਚ ‘ਚ 81 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਤੀਜੇ ਨੰਬਰ ‘ਤੇ ਪਹੁੰਚ…


ਇੰਡੀਅਨ ਪ੍ਰੀਮੀਅਰ ਲੀਗ (IPL 2023) ਦੇ ਨੌਵੇਂ ਮੈਚ ਤੋਂ ਬਾਅਦ ਇੱਕ ਵਾਰ ਫਿਰ ਅੰਕ ਸੂਚੀ ਵਿੱਚ ਬਦਲਾਅ ਆਇਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਮੈਚ ‘ਚ 81 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਤੀਜੇ ਨੰਬਰ ‘ਤੇ ਪਹੁੰਚ ਗਈ ਹੈ। ਜਦਕਿ ਬੈਂਗਲੁਰੂ ਦੀ ਟੀਮ ਤੀਜੇ ਸਥਾਨ ਤੋਂ ਡਿੱਗ ਕੇ ਸੱਤਵੇਂ ਸਥਾਨ ‘ਤੇ ਆ ਗਈ ਹੈ।

ਇਸ ਦੌਰਾਨ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ (ਜੀ.ਟੀ.) ਦੀ ਟੀਮ ਬਿਹਤਰ ਰਨ ਰੇਟ ਕਾਰਨ ਦੋ ਜਿੱਤਾਂ ਨਾਲ ਪਹਿਲੇ ਸਥਾਨ ‘ਤੇ ਬਰਕਰਾਰ ਹੈ।ਪੰਜਾਬ ਕਿੰਗਜ਼ ਦੂਜੇ ਨੰਬਰ ‘ਤੇ ਹੈ। ਕੋਲਕਾਤਾ ਤੋਂ ਬਾਅਦ ਰਾਜਸਥਾਨ ਰਾਇਲਜ਼ ਚੌਥੇ, ਲਖਨਊ ਸੁਪਰ ਜਾਇੰਟਸ ਪੰਜਵੇਂ ਅਤੇ ਚੇਨਈ ਸੁਪਰ ਕਿੰਗਜ਼ ਛੇਵੇਂ ਸਥਾਨ ‘ਤੇ ਹੈ। ਟੇਬਲ ਦੀਆਂ ਆਖਰੀ ਤਿੰਨ ਟੀਮਾਂ ਕ੍ਰਮਵਾਰ ਦਿੱਲੀ ਕੈਪੀਟਲਸ, ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਹਨ।

IPL 2023 ਦੀ ਤਾਜ਼ਾ ਅੰਕ ਸੂਚੀ:

 


Filed under