● On air now · ਟੀਵੀ ਪੰਜਾਬ

Punjabi News · Since 2013

Breaking

ਨਵਜੋਤ ਸਿੱਧੂ ਕਾਰਣ ਹੀ ਭਗਵੰਤ ਬਣੇ ਪੰਜਾਬ ਦੇ ਸੀ.ਐੱਮ- ਡਾ ਨਵਜੋਤ ਕੌਰ

ਡੈਸਕ- ਪੰਜਾਬ ਦੀ ਸਿਆਸਤ ਚ ਮੈਡਮ ਨਵਜੋਤ ਕੌਰ ਸਿੱਧੂ ਨੇ ਵੱਡਾ ਧਮਾਕਾ ਕੀਤਾ ਹੈ ।ਦੋ ਦਿਨ ਪਹਿਲਾਂ ਸ਼ੁਰੂ ਹੋਈ ਸ਼ਬਦੀ ਜੰਗ ਚ ਸਿੱਧੂ ਦੇ ਪਤਨੀ ਨੇ ਹੁਣ ਦੂਜੀ ਵਾਰ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਹੈ ।…


ਡੈਸਕ- ਪੰਜਾਬ ਦੀ ਸਿਆਸਤ ਚ ਮੈਡਮ ਨਵਜੋਤ ਕੌਰ ਸਿੱਧੂ ਨੇ ਵੱਡਾ ਧਮਾਕਾ ਕੀਤਾ ਹੈ ।ਦੋ ਦਿਨ ਪਹਿਲਾਂ ਸ਼ੁਰੂ ਹੋਈ ਸ਼ਬਦੀ ਜੰਗ ਚ ਸਿੱਧੂ ਦੇ ਪਤਨੀ ਨੇ ਹੁਣ ਦੂਜੀ ਵਾਰ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਹੈ । ਮੈਡਮ ਸਿੱਧੂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੱਧੂ ਦੇ ਕਾਰਣ ਹੀ ਭਗਵੰਤ ਮਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ।

ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਸਿੱਧੂ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਭਗਵੰਤ ਮਾਨ ਨੂੰ ਸੀਐਮ ਦੀ ਕੁਰਸੀ ਨਵਜੋਤ ਸਿੱਧੂ ਨੇ ਤੋਹਫੇ ਵਜੋਂ ਦਿੱਤੀ ਹੈ। ਡਾ. ਨਵਜੋਤ ਸਿੱਧੂ ਨੇ ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਵਿਚਾਲੇ ਦੋ ਵਿਆਹਾਂ ਨੂੰ ਲੈ ਕੇ ਸ਼ੁਰੂ ਹੋਈ ਟਵੀਟ ਜੰਗ ਦੇ ਜਵਾਬ ਵਿੱਚ ਕੀਤਾ ਹੈ।

ਡਾ, ਨਵਜੋਤ ਕੌਰ ਨੇ ਟਵੀਟ ਕਰਦਿਆਂ ਭਗਵੰਤ ਮਾਨ ਮਿਲੀ ਮੁੱਖ ਮੰਤਰੀ ਦੀ ਕੁਰਸੀ ‘ਤੇ ਵਿਅੰਗ ਕੱਸਿਆ ਹੈ। ਡਾ. ਨਵਜੋਤ ਕੌਰ ਮੁਤਾਬਕ ਸੀਐਮ ਮਾਨ ਨੂੰ ਇਹ ਕੁਰਸੀ ਨਵਜੋਤ ਸਿੰਘ ਸਿੱਧੂ ਦੀ ਬਦੌਲਤ ਮਿਲੀ ਹੈ। ਇਸ ਟਵੀਟ ਵਿੱਚ ਡਾ. ਨਵਜੋਤ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਦਿੱਲੀ ਦੇ ਸੀਐਮ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ। ਇਹ ਉਹੀ ਦੌਰ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੇ ‘ਆਪ’ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਚੱਲ ਰਹੀਆਂ ਸਨ।

ਡਾ. ਨਵਜੋਤ ਕੌਰ ਨੇ ਟਵੀਟ ‘ਚ ਕਿਹਾ- ਸੀਐਮ ਭਗਵੰਤ ਮਾਨ; ਚਲੋ ਅੱਜ ਮੈਂ ਤੁਹਾਡੇ ਖ਼ਜ਼ਾਨੇ ਵਿੱਚ ਛੁਪੇ ਇੱਕ ਰਾਜ਼ ਤੋਂ ਪਰਦਾ ਉਠਾਉਂਦੀ ਹਾਂ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਸਨਮਾਨਤ ਕੁਰਸੀ ‘ਤੇ ਤੁਸੀਂ ਬੈਠੇ ਹੋ, ਉਹ ਤੁਹਾਨੂੰ ਤੁਹਾਡੇ ਵੱਡੇ ਭਰਾ ਨਵਜੋਤ ਸਿੱਧੂ ਨੇ ਤੋਹਫੇ ਵਜੋਂ ਦਿੱਤੀ ਹੈ। ਤੁਹਾਡੇ ਆਪਣੇ ਸਭ ਤੋਂ ਸੀਨੀਅਰ ਨੇਤਾ ਚਾਹੁੰਦੇ ਸਨ ਕਿ ਨਵਜੋਤ ਪੰਜਾਬ ਦੀ ਅਗਵਾਈ ਕਰਨ।

ਉਨ੍ਹਾਂ ਕਿਹਾ ਹੈ ਕਿ ਕੇਜਰੀਵਾਲ ਨੇ ਸਾਡੇ ਸੂਬੇ ਪ੍ਰਤੀ ਉਨ੍ਹਾਂ ਦੇ (ਸਿੱਧੂ ਦੇ) ਜਨੂੰਨ ਬਾਰੇ ਜਾਣਦਿਆਂ, ਪੰਜਾਬ ਦੀ ਅਗਵਾਈ ਕਰਨ ਲਈ ਵੱਖ-ਵੱਖ ਚੈਨਲਾਂ ਰਾਹੀਂ ਉਨ੍ਹਾਂ ਤੱਕ ਪਹੁੰਚ ਕੀਤੀ ਪਰ ਕਿਉਂਕਿ ਉਹ ਆਪਣੀ ਪਾਰਟੀ ਨਾਲ ਧੋਖਾ ਨਹੀਂ ਕਰਨਾ ਚਾਹੁੰਦੇ ਸਨ ਤੇ ਸੋਚਦੇ ਸਨ ਕਿ ਜਦੋਂ ਪੰਜਾਬ ਨੂੰ ਉੱਚਾ ਚੁੱਕਣ ਦੀ ਰਣਨੀਤੀ ਦੀ ਗੱਲ ਆਉਂਦੀ ਹੈ ਤਾਂ ਦੋ ਮਜ਼ਬੂਤ​ਦਿਮਾਗ ਵਾਲੇ ਲੋਕ ਟਕਰਾ ਸਕਦੇ ਹਨ, ਉਨ੍ਹਾਂ ਨੇ ਤੁਹਾਨੂੰ ਮੌਕਾ ਦਿੱਤਾ।

ਉਨ੍ਹਾਂ ਦੀ ਇੱਕੋ ਇੱਕ ਚਿੰਤਾ ਪੰਜਾਬ ਦੀ ਭਲਾਈ ਹੈ ਤੇ ਉਨ੍ਹਾਂ ਨੇ ਇਸ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਤੁਸੀਂ ਸੱਚ ਦੇ ਮਾਰਗ ‘ਤੇ ਚੱਲਦੇ ਹੋ ਤੇ ਉਹ ਤੁਹਾਡਾ ਸਮਰਥਨ ਕਰਨਗੇ, ਪਰ ਜਦੋਂ ਤੁਸੀਂ ਇਸ ਤੋਂ ਭਟਕੋਗੇ ਤਾਂ ਇਹ ਤੁਹਾਨੂੰ ਖੱਬੇ ਤੇ ਸੱਜੇ ਦੋਵੇਂ ਪਾਸਿਓਂ ਨਿਸ਼ਾਨਾ ਬਣਾਉਣਗੇ। ਪੰਜਾਬ ਦਾ ਸੁਨਹਿਰੀ ਰਾਜ ਉਨ੍ਹਾਂ ਦਾ ਸੁਪਨਾ ਹੈ ਤੇ ਉਹ ਇਸ ਨੂੰ 24 ਘੰਟੇ ਜਿਉਂਦੇ ਹਨ।


Filed under