● On air now · ਟੀਵੀ ਪੰਜਾਬ

Punjabi News · Since 2013

Breaking

ਕਬੱਡੀ ਖਿਡਾਰੀ ‘ਤੇ ਜਾਨਲੇਵਾ ਹਮਲਾ, ਗੋਲੀਆਂ ਲੱਗਣ ਨਾਲ ਮਾਂ ਬੁਰੀ ਤਰ੍ਹਾਂ ਜ਼ਖਮੀ

ਡੈਸਕ- ਪੰਜਾਬ ਦੇ ਵਿੱਚ ਕਬੱਡੀ ਖਿਡਾਰੀਆਂ ਦੀ ਜਾਨ ਸੁਰੱਖਿਅਤ ਨਹੀਂ ਜਾਪ ਰਹੀ ਹੈ। ਆਏ ਦਿਨ ਕਬੱਡੀ ਖਿਡਾਰੀਆਂ ‘ਤੇ ਹਮਲੇ ਦੀ ਕੋਈ ਨਾ ਕੋਈ ਖਬਰ ਮਿਲ ਹੀ ਜਾਂਦੀ ਹੈ। ਸੰਦੀਪ ਨੰਗਲ ਅੰਬੀਆਂ ਤੋਂ ਸ਼ੁਰੂ ਹੋਇਆਂ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ…


ਡੈਸਕ- ਪੰਜਾਬ ਦੇ ਵਿੱਚ ਕਬੱਡੀ ਖਿਡਾਰੀਆਂ ਦੀ ਜਾਨ ਸੁਰੱਖਿਅਤ ਨਹੀਂ ਜਾਪ ਰਹੀ ਹੈ। ਆਏ ਦਿਨ ਕਬੱਡੀ ਖਿਡਾਰੀਆਂ ‘ਤੇ ਹਮਲੇ ਦੀ ਕੋਈ ਨਾ ਕੋਈ ਖਬਰ ਮਿਲ ਹੀ ਜਾਂਦੀ ਹੈ। ਸੰਦੀਪ ਨੰਗਲ ਅੰਬੀਆਂ ਤੋਂ ਸ਼ੁਰੂ ਹੋਇਆਂ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਮੋਗਾ ਤੋਂ ਸਾਹਮਨੇ ਆਇਆ ਹੈ । ਜਿੱਥੇ ਕੁਲਵਿੰਦਰ ਕਿੰਦਾ ਨਾਂ ਦੇ ਕਬੱਡੀ ਖਿਡਾਰੀ ਉੱਤੇ ਅਣਪਛਾਤੇ ਹਮਲਾਵਰਾਂ ਵਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ।

ਘਟਨਾ ਬੀਤੀ ਰਾਤ ਮੋਗਾ ਦੇ ਪਿੰਡ ਬੱਧਣੀ ਕਲਾਂ ਦੀ ਹੈ।ਕੁਲਵਿੰਦਰ ਕਿੰਦਾ ਆਪਣੇ ਘਰ ਚ ਮੌਜੂਦ ਸੀ ।ਕਿ ਇਸ ਦੌਰਾਨ ਆਏ ਹਮਲਾਵਰਾਂ ਨੇ ਘਰ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿੰਦਾ ਤਾ ਕਿਸੇ ਤਰੀਕੇ ਬਚ ਗਿਆ ਪਰ ਉਸਦੀ ਮਾਂ ਨੂੰ ਗੋਲੀਆਂ ਲੱਗ ਗਈਆਂ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ,ਹਸਪਤਾਲ ਚ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।

ਘਟਨਾ ਦੀ ਖਬਰ ਮਿਲਦਿਆਂ ਹੀ ਪੁਲਸ ਨੇ ਮੌਕੇ ‘ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਇਲਜ਼ਾਮ ਲਗਾਏ ਕਿ ਕੁੱਝ ਲੋਕ ਉਸ ਨਾਲ ਰੰਜਿਸ਼ ਰਖਦੇ ਹਨ; ਇਸ ਕਰਕੇ ਹੀ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ।ਕਿੰਦਾ ਨੇ ਪੁਲਿਸ ਤੋਂ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।


Filed under