● On air now · ਟੀਵੀ ਪੰਜਾਬ

Punjabi News · Since 2013

Breaking

ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਪਾਇਲਟ ਦੀ ਮੌਤ

  Edmonton- ਉੱਤਰੀ-ਪੱਛਮੀ ਅਲਬਰਟਾ ’ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਪਾਇਲਟ ਦੀ ਮੌਤ ਹੋ ਗਈ। ਆਰ. ਸੀ .ਐਮ. ਪੀ. ਮੁਤਾਬਕ 41 ਸਾਲਾ ਮਿ੍ਰਤਕ ਪਾਇਲਟ ਹੈਲੀਕਾਪਟਰ ’ਚ ਸਵਾਰ ਇਕੱਲਾ ਵਿਅਕਤੀ ਸੀ ਅਤੇ ਬੀਤੇ ਕੱਲ੍ਹ ਜਦੋਂ ਉਹ ਅੱਗ ਪ੍ਰਭਾਵਿਤ ਇਲਾਕਿਆਂ ’ਚ…


 

Edmonton- ਉੱਤਰੀ-ਪੱਛਮੀ ਅਲਬਰਟਾ ’ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਪਾਇਲਟ ਦੀ ਮੌਤ ਹੋ ਗਈ। ਆਰ. ਸੀ .ਐਮ. ਪੀ. ਮੁਤਾਬਕ 41 ਸਾਲਾ ਮਿ੍ਰਤਕ ਪਾਇਲਟ ਹੈਲੀਕਾਪਟਰ ’ਚ ਸਵਾਰ ਇਕੱਲਾ ਵਿਅਕਤੀ ਸੀ ਅਤੇ ਬੀਤੇ ਕੱਲ੍ਹ ਜਦੋਂ ਉਹ ਅੱਗ ਪ੍ਰਭਾਵਿਤ ਇਲਾਕਿਆਂ ’ਚ ਪਾਣੀ ਪਹੁੰਚਾਉਣ ਦਾ ਕੰਮ ਕਰ ਰਿਹਾ ਸੀ ਤਾਂ ਉਸ ਦਾ ਹੈਲੀਕਾਪਟਰ ਜ਼ਮੀਨ ਨਾਲ ਟਕਰਾਅ ਗਿਆ। ਹਾਦਸੇ ਤੋਂ ਬਾਅਦ ਉਸ ਨੂੰ ਮੌਕੇ ’ਤੇ ਮੌਜੂਦ ਜੰਗਲਾਤ ਕਰਮਚਾਰੀਆਂ ਵਲੋਂ ਪੀਸ ਰਿਵਰ ਏਅਰਪੋਰਟ ’ਤੇ ਪਹੁੰਚਾਇਆ ਗਿਆ, ਜਿੱਥੇ ਕਿ ਉਸ ਨੂੰ ਮਿ੍ਰਤਕ ਕਰਾਰ ਦਿੱਤਾ ਗਿਆ।


Filed under