● On air now · ਟੀਵੀ ਪੰਜਾਬ

Punjabi News · Since 2013

Breaking

#Big Breaking: ਕੈਨੇਡਾ ’ਚ ਗੈਂਗਸਟਰ ਰਵਿੰਦਰ ਸਮਰਾ ਦੀ ਗੋਲੀਆਂ ਮਾਰ ਕੇ ਹੱਤਿਆ

Vancouver- ਬੀਤੇ ਦਿਨ ਕੈਨੇਡਾ ਦੇ ਰਿਚਮੰਡ ’ਚ ਗੈਂਗਸਟਰ ਰਵਿੰਦਰ ਸਮਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਸ ਨੂੰ ‘ਟਾਰਗੇਟ ਕਿਲਿੰਗ’ (ਨਿਸ਼ਾਨਾ ਬਣਾ ਕੇ ਹੱਤਿਆ ਕਰਨਾ) ਕਰਾਰ ਦਿੱਤਾ ਹੈ। 36 ਸਾਲਾ ਰਵਿੰਦਰ ਸਮਰਾ, ਅਮਰਪ੍ਰੀਤ ਸਮਰਾ ਉਰਫ਼ ਚੱਕੀ ਦਾ…


Vancouver- ਬੀਤੇ ਦਿਨ ਕੈਨੇਡਾ ਦੇ ਰਿਚਮੰਡ ’ਚ ਗੈਂਗਸਟਰ ਰਵਿੰਦਰ ਸਮਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਸ ਨੂੰ ‘ਟਾਰਗੇਟ ਕਿਲਿੰਗ’ (ਨਿਸ਼ਾਨਾ ਬਣਾ ਕੇ ਹੱਤਿਆ ਕਰਨਾ) ਕਰਾਰ ਦਿੱਤਾ ਹੈ। 36 ਸਾਲਾ ਰਵਿੰਦਰ ਸਮਰਾ, ਅਮਰਪ੍ਰੀਤ ਸਮਰਾ ਉਰਫ਼ ਚੱਕੀ ਦਾ ਭਰਾ ਸੀ, ਜਿਸ ਦੀ ਕਿ ਬੀਤੇ ਮਈ ਮਹੀਨੇ ਵੈਨਕੂਵਰ ’ਚ ਹੱਤਿਆ ਕਰ ਦਿੱਤੀ ਗਈ ਸਈ। ਦੱਸਿਆ ਜਾ ਰਿਹਾ ਹੈ ਕਿ ਸਮਰਾ ’ਤੇ ਵੀਰਵਾਰ ਸ਼ਾਮੀਂ ਕਰੀਬ 5.45 ਵਜੇ ਗੋਲੀਆਂ ਚਲਾਈਆਂ ਗਈਆਂ। ਰਿਚਮੰਡ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮੌਕੇ ’ਤੇ ਮੌਜੂਦ ਗਵਾਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਲੀਆਂ ਦੀਆਂ ਚਾਰ ਤੋਂ ਪੰਜ ਆਵਾਜ਼ਾਂ ਸੁਣਾਈ ਦਿੱਤੀਆਂ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਅਮਰਪ੍ਰੀਤ (28) ਦੀ ਬੀਤੀ 28 ਮਈ ਨੂੰ ਵੈਨਕੂਵਰ ਦੇ ਫਰੇਜ਼ਰਵਿਊ ਹਾਲ ਦੇ ਬਾਹਰ ਸੜਕ ’ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਕਿਸੇ ਰਿਸ਼ਤੇਦਾਰ ਦੇ ਵਿਆਹ ’ਚ ਸ਼ਾਮਿਲ ਹੋਣ ਲਈ ਉੱਥੇ ਗਿਆ ਸੀ। ਹਾਲਾਂਕਿ ਵੈਨਕੂਵਰ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪਰ ਉਸ ਵਲੋਂ ਅਜੇ ਤੱਕ ਕਿਸੇ ’ਤੇ ਦੋਸ਼ ਨਹੀਂ ਲਗਾਇਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਦੋਵੇਂ ਸਮਰਾ ਭਰਾਵਾਂ ਆਪਣੇ ਵਿਰੋਧੀ ਗਰੁੱਪ ਬ੍ਰਦਰਜ਼ ਕੀਪਰਾਂ ਦੇ ਨਿਸ਼ਾਨੇ ’ਤੇ ਸਨ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਭਰਾ ਕਤਲ ਦੇ ਕਈ ਮਾਮਲਿਆਂ ’ਚ ਸ਼ੱਕੀ ਸਨ।


Filed under