● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ‘ਚ ਪੰਜਾਬੀ ਕੁੜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ, 18 ਦਿਨ ਪਹਿਲਾਂ ਗਈ ਸੀ ਟੋਰਾਂਟੋ

ਡੈਸਕ- ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌ.ਤਾਂ ਦਾ ਸਿਲਸਿਲਾ ਰੁਕ ਹੀ ਨਹੀਂ ਰਿਹਾ ਹੈ। ਹੁਣ ਪੰਜਾਬ ਦੀ ਇੱਕ ਕੁੜੀ ਦੀ ਮੌ.ਤ ਦੀ ਮੰਦਭਾਗੀ ਖਬਰ ਕੈਨੇਡਾ ਤੋਂ ਆਈ ਹੈ। 22 ਸਾਲਾਂ ਮਨਪ੍ਰੀਤ ਕੌਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਹਮੀਦੀ ਦੀ ਰਹਿਣ ਵਾਲੀ…


ਡੈਸਕ- ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌ.ਤਾਂ ਦਾ ਸਿਲਸਿਲਾ ਰੁਕ ਹੀ ਨਹੀਂ ਰਿਹਾ ਹੈ। ਹੁਣ ਪੰਜਾਬ ਦੀ ਇੱਕ ਕੁੜੀ ਦੀ ਮੌ.ਤ ਦੀ ਮੰਦਭਾਗੀ ਖਬਰ ਕੈਨੇਡਾ ਤੋਂ ਆਈ ਹੈ। 22 ਸਾਲਾਂ ਮਨਪ੍ਰੀਤ ਕੌਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਹਮੀਦੀ ਦੀ ਰਹਿਣ ਵਾਲੀ ਸੀ। ਪਤਾ ਲੱਗਾ ਹੈ ਕਿ ਮਨਪ੍ਰੀਤ ਦੀ ਮੌ.ਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਹ 18 ਦਿਨ ਪਹਿਲਾਂ ਹੀ ਟੋਰਾਂਟੋ ਗਿਆ ਸੀ।

ਪਰਿਵਾਰ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਚੰਗੇ ਭਵਿੱਖ ਲਈ ਹੁਣੇ-ਹੁਣੇ ਵਿਦੇਸ਼ ਤੋਰੀ ਕੁੜੀ ਨਾਲ ਕੁਝ ਅਜਿਹਾ ਭਾਣਾ ਵਾਪਰ ਜਾਏਗਾ। ਅੱਧੀ ਰਾਤੀ ਆਈ ਇਹ ਖਬਰ ਸੁਣਦਿਆਂ ਹੀ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕੁੜੀ ਦੀ ਮੌਤ ਕਾਰਨ ਘਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮਨਪ੍ਰੀਤ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਰਾਤ 3 ਵਜੇ ਡਾਕਟਰਾਂ ਦਾ ਫੋਨ ਆਇਆ। ਉਨ੍ਹਾਂ ਦੱਸਿਆ ਕਿ ਉਸ ਦੀ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਧੀ ਦੇ ਨਾਲ ਰਹਿ ਰਹੀ ਲੜਕੀ ਨੇ ਦੱਸਿਆ ਕਿ ਬੀਤੇ ਦਿਨ ਉਸ ਨੂੰ ਉਲਟੀਆਂ ਆ ਰਹੀਆਂ ਸਨ ਅਤੇ ਸਾਹ ਲੈਣ ‘ਚ ਤਕਲੀਫ ਹੋ ਰਹੀ ਸੀ।

ਪਿਤਾ ਮੁਤਾਬਕ ਦੋਸਤਾਂ ਨੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਪਰ ਕੁਝ ਸਮੇਂ ਬਾਅਦ ਉੱਥੇ ਉਸ ਦਾ ਸਾਹ ਰੁਕ ਗਿਆ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਧੀ ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਵਤਨ ਲਿਆਉਣ ਲਈ ਮਦਦ ਕੀਤੀ ਜਾਵੇ।


Filed under