● On air now · ਟੀਵੀ ਪੰਜਾਬ

Punjabi News · Since 2013

Breaking

ਫਰੀਦਕੋਟ ‘ਚ ਦਫਤਰਾਂ ’ਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ’ਤੇ ਲੱਗੀ ਪਾਬੰਦੀ, DC ਵੱਲੋਂ ਹੁਕਮ ਜਾਰੀ

ਡੈਸਕ- ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਇਕ ਦਫਤਰੀ ਹੁਕਮ ਜਾਰੀ ਕਰ ਕੇ ਦਫਤਰਾਂ ਵਿਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਹੈ। DC ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਸਿਰਫ ਫਾਰਮਲ ਡਰੈਸ ਪਾ…


ਡੈਸਕ- ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਇਕ ਦਫਤਰੀ ਹੁਕਮ ਜਾਰੀ ਕਰ ਕੇ ਦਫਤਰਾਂ ਵਿਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਹੈ। DC ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਸਿਰਫ ਫਾਰਮਲ ਡਰੈਸ ਪਾ ਕੇ ਹੀ ਦਫਤਰ ਆਇਆ ਜਾਵੇ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਬੁੱਧਵਾਰ ਨੂੰ ਆਦੇਸ਼ ਜਾਰੀ ਕੀਤਾ ਹੈ।

DC ਵੱਲੋਂ ਜਾਰੀ ਆਦੇਸ਼ ਵਿਚ ਡੀਸੀ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਜ਼ਿਲ੍ਹੇ ਦੇ ਸਰਕਾਰੀ ਦਫਤਰਾਂ ਵਿਚ ਕਈ ਅਧਿਕਾਰੀ ਤੇ ਮੁਲਾਜ਼ਮ ਟੀ-ਸ਼ਰਟ ਅਤੇ ਜੀਨਸ ਪਾ ਕੇ ਆਉਂਦੇ ਹਨ। ਇਹ ਪ੍ਰਥਾ ਚੰਗੀ ਨਹੀਂ ਹੈ, ਇਸ ਨਾਲ ਜਨਤਾ ’ਤੇ ਵਧੀਆ ਪ੍ਰਭਾਵ ਨਹੀਂ ਪੈਂਦਾ। ਡੀਸੀ ਨੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਮੁੁਖੀਆਂ ਨੂੰ ਆਦੇਸ਼ ਦੀ ਕਾਪੀ ਭੇਜਦਿਆਂ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।


Filed under