● On air now · ਟੀਵੀ ਪੰਜਾਬ

Punjabi News · Since 2013

Breaking

ਕੈਲਗਰੀ ਕੰਮ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਵਰਕਰ ਦੀ ਮੌਤ

Calgary- ਉੱਤਰੀ ਪੂਰਬੀ ਕੈਲਗਰੀ ਦੇ ਇੱਕ ਵਪਾਰਕ ਖੇਤਰ ’ਚ ਮੰਗਲਵਾਰ ਨੂੰ ਇੱਕ ਕੰਮ ਵਾਲੀ ਥਾਂ ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ ਇੱਕ ਕਾਮੇ ਦੀ ਮੌਤ ਹੋ ਗਈ। ਅਲਬਰਟਾ ਹੈਲਥ ਸਰਵਿਸਿਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਹੋਪਵੈਲ ਪਲੇਸ…


Calgary- ਉੱਤਰੀ ਪੂਰਬੀ ਕੈਲਗਰੀ ਦੇ ਇੱਕ ਵਪਾਰਕ ਖੇਤਰ ’ਚ ਮੰਗਲਵਾਰ ਨੂੰ ਇੱਕ ਕੰਮ ਵਾਲੀ ਥਾਂ ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ ਇੱਕ ਕਾਮੇ ਦੀ ਮੌਤ ਹੋ ਗਈ। ਅਲਬਰਟਾ ਹੈਲਥ ਸਰਵਿਸਿਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਹੋਪਵੈਲ ਪਲੇਸ ਅਤੇ 27ਵੇਂ ਐਵੇਨਿਊ ਨਾਰਥ ਈਸਟ ਖੇਤਰ ’ਚ ਦੁਪਹਿਰ ਕਰੀਬ 1.30 ਵਜੇ ਵਾਪਰਿਆ।
ਕੈਲਗਰੀ ਫਾਇਰ ਡਿਪਾਰਟਮੈਂਟ ਦੇ ਪਬਲਿਕ ਇਨਫਰਮੇਸ਼ਨ ਅਫਸਰ, ਕੈਰੋਲ ਹੇਨਕੇ ਨੇ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਆਊਟਡੋਰ ਕਾਰੋਬਾਰੀ ਪਾਰਕ ਖੇਤਰ ’ਚ ਸੰਗਮਰਮਰ ਦੀਆਂ ਵੱਡੀਆਂ ਸਲੈਬਾਂ ਦੀ ਆਵਾਜਾਈ ਸ਼ਾਮਲ ਸੀ। ਹੈਨਕੇ ਨੇ ਇਸ ਹਾਦਸੇ ਨੂੰ ਦੁਖਦਾਈ ਦੱਸਦਿਆਂ ਕਿਹਾ ਕਿ ਕਦੇ-ਕਦੇ ਹਰ ਕਿਸੇ ਦੇ ਵਧੀਆਂ ਯਤਨਾਂ ਦੇ ਬਾਵਜੂਦ ਨਤੀਜਾ ਉਹ ਨਹੀਂ ਹੁੰਦਾ, ਜਿਹੋ ਜਿਹੀ ਅਸੀਂ ਉਮੀਦ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਪੈਰਾਮੈਡਕਿਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਪਰ ਪੀੜਤ ਵਿਅਕਤੀ ਨੂੰ ਮੌਕੇ ’ਤੇ ਹੀ ਮਿ੍ਰਤਕ ਐਲਾਨ ਦਿੱਤਾ ਗਿਆ। ਕੈਰੋਲ ਵਲੋਂ ਪੀੜਤ ਦੀ ਪਹਿਚਾਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਨਾ ਹੀ ਉਨ੍ਹਾਂ ਵਲੋਂ ਇਸ ਘਟਨਾ ਨਾਲ ਜੁੜੀ ਕੰਪਨੀ ਦੇ ਨਾਂ ਬਾਰੇ ਕੋਈ ਖ਼ੁਲਾਸਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸਰਗਰਮ ਜਾਂਚ ਹੈ, ਇਸ ਲਈ ਕੋਈ ਹੋਰ ਵਾਧੂ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਜਾਵੇਗੀ। ਇਸ ਪੂਰੇ ਹਾਦਸੇ ਨੂੰ ਲੈ ਕੇ ਫਿਲਹਾਲ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਵਲੋਂ ਜਾਂਚ ਕੀਤੀ ਜਾ ਰਹੀ ਹੈ।


Filed under