Stay Tuned!

Subscribe to our newsletter to get our newest articles instantly!

Canada News TOP NEWS Trending News

ਮਿਸੀਸਾਗਾ ’ਚ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ, ਦੋ ਜ਼ਖ਼ਮੀ

Mississauga- ਮਿਸੀਸਾਗਾ ’ਚ ਮੰਗਲਵਾਰ ਨੂੰ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ ’ਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ’ਚ ਜ਼ਖ਼ਮੀ ਹੋਏ ਦੋਹਾਂ ਪੀੜਤਾਂ ਨੂੰ ਹਸਪਤਾਲ ’ਚ ਲਿਜਾਇਆ ਗਿਆ ਹੈ, ਜਿੱਥੇ ਕਿ ਦੋਹਾਂ ’ਚੋਂ ਇੱਕ ਦੀ ਹਾਲਾਤ ਕਾਫ਼ੀ ਗੰਭੀਰ ਬਣੀ ਹੋਈ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਮੰਗਲਵਾਰ ਰਾਤੀਂ ਕਰੀਬ 9 ਵਜੇ ਹਾਈਵੇਅ 403 ਦੇ ਨੇੜੇ ਡੁੰਡਾਸ ਸਟਰੀਟ ਅਤੇ ਵੇਗਾ ਬੁਲੇਵਾਰਡ ’ਤੇ ਵਾਪਰਿਆ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਪਹੁੰਚੇ ਪੈਰਾਮੈਡਿਕਸ ਵਲੋਂ ਪੀੜਤਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਇੱਕ ਮੋਟਰਸਾਈਕਲ ਸਵਾਰ ਦੀ ਹਾਲਤ ਮੌਕੇ ’ਤੇ ਹੀ ਕਾਫ਼ੀ ਨਾਜ਼ੁਕ ਬਣੀ ਹੋਈ ਸੀ।
ਪੀਲ ਪੁਲਿਸ ਨੇ ਦੱਸਿਆ ਕਿ ਹਾਦਸੇ ਮਗਰੋਂ ਜਾਂਚ ਲਈ ਡੁੰਡਾਸ ਸਟਰੀਟ ਨੂੰ ਦੋਹੀਂ ਪਾਸਿਓ ਬੰਦ ਕਰ ਦਿੱਤਾ ਗਿਆ। ਹਾਲਾਂਕਿ ਇਸ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਹਾਦਸੇ ’ਚ ਜ਼ਖ਼ਮੀ ਹੋਏ ਪੀੜਤਾਂ ਦੀ ਪਹਿਚਾਣ ਨਹੀਂ ਦੱਸੀ ਹੈ।

 

Lovepreet Kaur

About Author

You may also like

News

Petrol-Diesel ਉਤੇ 25 ਪੈਸੇ ‘ਵਿਕਾਸ’ ਸੈੱਸ ਲਾਇਆ।

ਚੰਡੀਗੜ੍ਹ ( ਗਗਨਦੀਪ ਸਿੰਘ ) ਪੰਜਾਬ ਵਿਚ ਪੈਟਰੋਲ-ਡੀਜ਼ਲ ਹੋਰ ਮਹਿੰਗਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ ਉਤੇ 25 ਪੈਸੇ
News

ਅੱਜ ਤੋਂ ਚੰਡੀਗੜ੍ਹ ਵਿੱਚ ਨਾਈਟ ਕਰਫ਼ਿਊ, ਸ਼ਾਮ 5 ਵਜੇ ਹੋਣਗੀਆਂ ਦੁਕਾਨਾਂ ਬੰਦ

ਅੱਜ ਸ਼ਾਮ ਤੋਂ ਕੋਰੋਨਾ ਮਹਾਮਾਰੀ ਨੂੰ ਰੋਕਣ ਵਾਸਤੇ ਚੰਡੀਗੜ੍ਹ ਵਿੱਚ ਵੀ ਨੈਟ ਕਰਫ਼ਿਊ ਲਾ ਦਿੱਤਾ ਗਿਆ ਹੈ। ਅੱਜ ਸ਼ਾਮ 5