● On air now · ਟੀਵੀ ਪੰਜਾਬ

Punjabi News · Since 2013

Breaking

ਮਾਸਟਰ ਸਲੀਮ ਤੋਂ ਬਾਅਦ ਹੁਣ ਕਨ੍ਹਈਆ ਮਿੱਤਲ ਖਿਲਾਫ ਵੀ ਜਲੰਧਰ ‘ਚ F.I.R

ਡੈਸਕ- ਜਲੰਧਰ ‘ਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ‘ਚ ਮਸ਼ਹੂਰ ਭਜਨ ਗਾਇਕ ਕਨ੍ਹਈਆ ਮਿੱਤਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਈਸਾਈ ਭਾਈਚਾਰੇ ਵੱਲੋਂ ਕਨ੍ਹਈਆ ਮਿੱਤਲ ਖ਼ਿਲਾਫ਼ ਇਹ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਕਨ੍ਹਈਆ…


ਡੈਸਕ- ਜਲੰਧਰ ‘ਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ‘ਚ ਮਸ਼ਹੂਰ ਭਜਨ ਗਾਇਕ ਕਨ੍ਹਈਆ ਮਿੱਤਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਈਸਾਈ ਭਾਈਚਾਰੇ ਵੱਲੋਂ ਕਨ੍ਹਈਆ ਮਿੱਤਲ ਖ਼ਿਲਾਫ਼ ਇਹ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਕਨ੍ਹਈਆ ਮਿੱਤਲ ਨੇ ਦਿੱਲੀ ਵਿੱਚ ਇੱਕ ਜਾਗਰਣ ਦੌਰਾਨ ਸਟੇਜ ਤੋਂ ਈਸਾਈ ਭਾਈਚਾਰੇ ਅਤੇ ਉਨ੍ਹਾਂ ਦੇ ਪ੍ਰਭੂ ਯਿਸੂ ਬਾਰੇ ਅਪਮਾਨਜਨਕ ਸ਼ਬਦ ਬੋਲੇ ​​ਸਨ। ਉਨ੍ਹਾਂ ਕਿਹਾ ਕਿ ਮਹਾਦੇਵ ਸ਼ਿਵ ਨੂੰ ਈਸਾ ਮਸੀਹ ਦਾ ਪਿਤਾ ਕਰਾਰ ਦਿੱਤਾ ਹੈ।

ਪੰਜਾਬ ਕ੍ਰਿਸਚੀਅਨ ਲੀਡਰਸ਼ਿਪ ਦੇ ਚੇਅਰਮੈਨ ਪਾਸਟਰ ਹਰਜੋਤ ਸੇਠੀ ਅਤੇ ਪੰਜਾਬ ਪ੍ਰਧਾਨ ਸੁਰਜੀਤ ਥਾਪਰ ਦੀ ਸ਼ਿਕਾਇਤ ‘ਤੇ ਕਨ੍ਹਈਆ ਮਿੱਤਲ ਵਿਰੁੱਧ ਲਾਂਬੜਾ ਥਾਣੇ ‘ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਧਾਰਾ 294-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਈਸਾਈ ਭਾਈਚਾਰੇ ਦੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਕਨ੍ਹਈਆ ਮਿੱਤਲ ਨੇ ਭਾਈਚਾਰੇ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸਾਈ ਭਾਈਚਾਰੇ ਦੀ ਲੀਡਰਸ਼ਿਪ ਨੇ ਕਿਹਾ ਕਿ ਕਨ੍ਹਈਆ ਮਿੱਤਲ ਨੇ ਜਾਗਰਣ ਦੌਰਾਨ ਈਸਾਈ ਭਾਈਚਾਰੇ ਬਾਰੇ ਜੋ ਅਪਮਾਨਜਨਕ ਸ਼ਬਦ ਕਹੇ ਸਨ, ਉਹ ਕੁਝ ਯੂ-ਟਿਊਬ ਚੈਨਲਾਂ ਰਾਹੀਂ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਕਈ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਨ੍ਹਈਆ ਮਿੱਤਲ ਦੀਆਂ ਵੀਡੀਓਜ਼ ਵੀ ਚੱਲ ਰਹੀਆਂ ਸਨ। ਇਨ੍ਹਾਂ ਨੂੰ ਪੈੱਨ ਡਰਾਈਵ ਵਿੱਚ ਸੁਰੱਖਿਅਤ ਕਰਕੇ ਸ਼ਿਕਾਇਤ ਸਮੇਤ ਐਸਐਸਪੀ ਦੇਹਾਤ ਮੁਖਵਿੰਦਰ ਭੁੱਲਰ ਨੂੰ ਸੌਂਪ ਦਿੱਤਾ ਗਿਆ ਹੈ।


Filed under