● On air now · ਟੀਵੀ ਪੰਜਾਬ

Punjabi News · Since 2013

Breaking

ਸਕਾਰਬਰੋ ਦੇ ਪੱਬ ’ਚ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਦੋ ਵਿਅਕਤੀ ਜ਼ਖ਼ਮੀ

Scarborough- ਸਕਾਰਬਰੋ ਦੇ ਏਗਲਿੰਗਟਨ ਈਸਟ ਖੇਤਰ ਦੇ ਇੱਕ ਪੱਬ ’ਚ ਬੁੱਧਵਾਰ ਰਾਤ ਨੂੰ ਹੋਈ ਗੋਲੀਬਾਰੀ ਦੌਰਾਨ ਦੋ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਅਤੇ ਪੈਰਾਮੈਡਿਕਸ ਨੇ ਅੱਧੀ ਰਾਤੀਂ ਕਰੀਬ 1 ਵਜੇ ਤੋ ਬਾਅਦ ਬ੍ਰਿਮਲੇ ਰੋਡ ਅਤੇ ਐਗਲਿਨਟਨ…


Scarborough- ਸਕਾਰਬਰੋ ਦੇ ਏਗਲਿੰਗਟਨ ਈਸਟ ਖੇਤਰ ਦੇ ਇੱਕ ਪੱਬ ’ਚ ਬੁੱਧਵਾਰ ਰਾਤ ਨੂੰ ਹੋਈ ਗੋਲੀਬਾਰੀ ਦੌਰਾਨ ਦੋ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਅਤੇ ਪੈਰਾਮੈਡਿਕਸ ਨੇ ਅੱਧੀ ਰਾਤੀਂ ਕਰੀਬ 1 ਵਜੇ ਤੋ ਬਾਅਦ ਬ੍ਰਿਮਲੇ ਰੋਡ ਅਤੇ ਐਗਲਿਨਟਨ ਐਵੇਨਿਊ ਈਸਟ ਦੇ ਖੇਤਰ ਦੇ ਇੱਕ ਪਲਾਜ਼ੇ ’ਚ ਗੋਲੀਬਾਰੀ ਦੀ ਕਾਲ ਦਾ ਜਵਾਬ ਦਿੱਤਾ।
ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਕਿੱਥੇ ਹੋਈ, ਪਰ ਆਕਸਫੋਰਡ ਪੱਬ ਅਤੇ ਰੈਸਟੋਰੈਂਟ ਦੇ ਬਾਹਰ ਭਾਰੀ ਪੁਲਿਸ ਮੌਜੂਦ ਸੀ, ਜਿਸ ਨੂੰ ਪੁਲਿਸ ਟੇਪ ਨਾਲ ਘੇਰ ਲਿਆ ਗਿਆ ਸੀ। ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਨੇ ਕਿਹਾ ਕਿ ਉਨ੍ਹਾਂ ਨੇ 20 ਸਾਲ ਦੇ ਦੋ ਵਿਅਕਤੀਆਂ ਨੂੰ ਗੰਭੀਰ ਹਾਲਤ ’ਚ ਟਰਾਮਾ ਸੈਂਟਰ ਵਿਖੇ ਪਹੁੰਚਾਇਆ। ਪੁਲਿਸ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ’ਚ ਜ਼ਖ਼ਮੀ ਹੋਏ ਤੀਜੇ ਪੀੜਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਘਟਨਾ ਸਥਾਨ ’ਤੇ ਨਿਗਰਾਨੀ ਰੱਖਣ ਲਈ ਅਧਿਕਾਰੀ ਵੀਰਵਾਰ ਸਵੇਰੇ ਵੀ ਪੱਬ ਦੇ ਬਾਹਰ ਮੌਜੂਦ ਸਨ। ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ’ਚ ਹਮਲਾਵਰ ਦੀ ਗਿ੍ਰਫ਼ਤਾਰੀ ਨੂੰ ਲੈ ਕੇ ਪੁਲਿਸ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।


Filed under