ਨਵੀਂ ਦਿੱਲੀ— ਭਾਰਤ ਅਤੇ ਦੂਜਾ ਟੈਸਟ ਮੈਚ 3 ਜਨਵਰੀ ਤੋਂ ਕੇਪਟਾਊਨ ‘ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਦੱਖਣੀ ਅਫਰੀਕਾ ਨੂੰ ਵੱਡਾ ਝਟਕਾ ਲੱਗਾ ਹੈ। ਮੇਜ਼ਬਾਨ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਗੇਰਾਲਡ ਕੋਏਟਜ਼ੀ ਸੱਟ ਕਾਰਨ ਕੇਪਟਾਊਨ ਟੈਸਟ ਤੋਂ ਬਾਹਰ ਹੋ ਗਏ ਹਨ। ਕ੍ਰਿਕਟ ਦੱਖਣੀ ਅਫਰੀਕਾ ਨੇ ਸ਼ਨੀਵਾਰ ਨੂੰ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਇਹ ਜਾਣਕਾਰੀ ਦਿੱਤੀ।
ਬੋਰਡ ਨੇ ਇਕ ਬਿਆਨ ‘ਚ ਕਿਹਾ ਕਿ ਤੇਜ਼ ਗੇਂਦਬਾਜ਼ ਗੇਰਾਲਡ ਕੋਏਟਜ਼ੀ ਸੁਪਰਸਪੋਰਟ ਪਾਰਕ ‘ਚ ਪਹਿਲੇ ਟੈਸਟ ਦੌਰਾਨ ਪੇਲਵਿਕ ਦੀ ਸੋਜ ਤੋਂ ਪੀੜਤ ਹੋਣ ਕਾਰਨ ਭਾਰਤ ਖਿਲਾਫ ਦੂਜੇ ਟੈਸਟ ‘ਚ ਨਹੀਂ ਖੇਡ ਸਕਣਗੇ।
Filed under

