ਡੈਸਕ- ਅਯੁੱਧਿਆ ਦੇ ਰਾਮ ਮੰਦਿਰ ‘ਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਸ਼੍ਰੀ ਰਾਮ ਜੀ ਦੇ ਪਹਿਲੇ ਦਰਸ਼ਨ ਹੋ ਗਏ ਹਨ। ਇਸ ਤੋਂ ਪਹਿਲਾਂ PM ਮੋਦੀ ਮੰਦਿਰ ਦੇ ਪਾਵਨ ਅਸਥਾਨ ‘ਤੇ ਪਹੁੰਚੇ। ਉਨ੍ਹਾਂ ਨੇ ਪ੍ਰਾਣ-ਪ੍ਰਤੀਸ਼ਠਾ ਪੂਜਾ ਕਰਨ ਦਾ ਪ੍ਰਣ ਲਿਆ. ਇਸ ਤੋਂ ਪਹਿਲਾਂ ਸਵੇਰੇ ਰਾਮਲਲਾ ਨੂੰ ਮੰਤਰਾਂ ਦੇ ਜਾਪ ਨਾਲ ਜਗਾਇਆ ਗਿਆ। ਇਸ ਉਪਰੰਤ ਵੈਦਿਕ ਮੰਤਰਾਂ ਨਾਲ ਅਰਦਾਸ ਕੀਤੀ ਗਈ। ਪ੍ਰਾਣ-ਪ੍ਰਤੀਸ਼ਥਾ ਪ੍ਰੋਗਰਾਮ ਦੀ ਸ਼ੁਰੂਆਤ 10 ਵਜੇ ਤੋਂ ਸ਼ੰਖਾਂ ਸਮੇਤ 50 ਤੋਂ ਵੱਧ ਸੰਗੀਤਕ ਸਾਜ਼ਾਂ ਦੀ ਗੂੰਜ ਨਾਲ ਹੋਈ।
ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਦੇ ਚੇਅਰਮੈਨ ਆਕਾਸ਼ ਅੰਬਾਨੀ ਆਪਣੀ ਪਤਨੀ ਸ਼ਲੋਕਾ ਮਹਿਤਾ ਦੇ ਨਾਲ ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਹੁੰਚੇ। ਜਿੱਥੇ ਉਹਨਾਂ ਨੇ ਕਿਹਾ ਕਿ “ਇਹ ਦਿਨ ਇਤਿਹਾਸ ਦੇ ਪੰਨਿਆਂ ਵਿਚ ਲਿਖਿਆ ਜਾਵੇਗਾ, ਅਸੀਂ ਇੱਥੇ ਆ ਕੇ ਖੁਸ਼ ਹਾਂ।”
– ਸੁਪਰਸਟਾਰ ਰਜਨੀਕਾਂਤ ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਰ ‘ਚ ਪ੍ਰਾਣ ਪ੍ਰਤੀਸ਼ਠਾ ਸਮਾਰੋਹ ‘ਚ ਸ਼ਾਮਲ ਹੋਣ ਪਹੁੰਚੇ
– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਹਿੱਸਾ ਲੈਣ ਲਈ ਅਯੁੱਧਿਆ ਪਹੁੰਚੇ
ਤੇਲਗੂ ਸੁਪਰਸਟਾਰ ਚਿਰੰਜੀਵੀ ਅਤੇ ਰਾਮ ਚਰਨ ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਵਿਖੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਹੋਏ ਸ਼ਾਮਲ
– ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਵਿਖੇ ਅਭਿਨੇਤਾ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਹੁੰਚੇ