● On air now · ਟੀਵੀ ਪੰਜਾਬ

Punjabi News · Since 2013

Breaking

ਪਰਿਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਪਿੱਛੋਂ ਚੋਰ 24 ਤੋਲ਼ੇ ਸੋਨਾ, ਚਾਂਦੀ ਅਤੇ ਨਕਦੀ ਲੈ ਕੇ ਫਰਾਰ

ਪਟਿਆਲਾ- ਭਵਾਨੀਗੜ੍ਹ ਨੇੜਲੇ ਪਿੰਡ ਝਨੇੜੀ ‘ਚ ਚੋਰਾਂ ਨੇ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।ਉਨ੍ਹਾਂ ਇੱਥੇ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ 24 ਤੋਲੇ ਸੋਨਾ ਤੇ ਚਾਂਦੀ ਦੇ ਗਹਿਣੇ ਸਮੇਤ ਨਕਦੀ ‘ਤੇ ਵੀ ਹੱਥ ਸਾਫ ਕਰ ਦਿੱਤਾ। ਚੋਰੀ…


ਪਟਿਆਲਾ- ਭਵਾਨੀਗੜ੍ਹ ਨੇੜਲੇ ਪਿੰਡ ਝਨੇੜੀ ‘ਚ ਚੋਰਾਂ ਨੇ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।ਉਨ੍ਹਾਂ ਇੱਥੇ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ 24 ਤੋਲੇ ਸੋਨਾ ਤੇ ਚਾਂਦੀ ਦੇ ਗਹਿਣੇ ਸਮੇਤ ਨਕਦੀ ‘ਤੇ ਵੀ ਹੱਥ ਸਾਫ ਕਰ ਦਿੱਤਾ।

ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਤਾਰ ਸਿੰਘ ਵਾਸੀ ਝਨੇੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੀਤੇ ਸ਼ਨੀਵਾਰ ਆਪਣੇ ਪਰਿਵਾਰ ਸਮੇਤ ਦੂਖ ਨਿਵਾਰਣ ਗੁਰਦੁਆਰਾ ਸਾਹਿਬ ਪਟਿਆਲਾ ਵਿਖੇ ਮੱਥਾ ਟੇਕਣ ਗਏ ਸਨ। ਜਦੋਂ ਉਹ ਵਾਪਸ ਆਏ ਤਾਂ ਦੇਖਿਆ ਘਰ ‘ਚੋਂ ਕਰੀਬ ਸਾਢੇ 24 ਤੋਲੇ ਸੋਨੇ ਦੇ ਗਹਿਣੇ ਤੇ 3 ਚਾਂਦੀ ਦੀਆਂ ਝਾਂਜਰਾਂ ਤੇ ਕੁੱਝ ਨਕਦੀ ਗਾਇਬ ਸੀ।

ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਪੁਲਿਸ ਨੇ ਗੁਰਤੇਜ ਸਿੰਘ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Filed under