ਜਲੰਧਰ ਜ਼ਿਮਣੀ ਚੋਣ: ਭਾਜਪਾ ਦੀ ਸਥਿਤੀ ਸੰਤੋਸ਼ਜਨਕ, ਦੂਜੇ ਨੰਬਰ ‘ਤੇ ਰਹੇ ਸ਼ੀਤਲ ਅੰਗੁਰਾਲ

ਡੈਸਕ- ਜਲੰਧਰ ਪੱਛਮ ਦੀ ਜ਼ਿਮਣੀ ਚੋਣ ਦਾ ਨਤੀਜਾ ਆ ਗਿਆ ਹੈ।ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਵੱਡੇ ਮਾਰਜਨ ਨਾਲ ਜਿੱਤ ਹਾਸਲ ਕਰ ਲਈ ਹੈ।ਭਗਤ ਦਾ ਆਪਣੇ ਦੋਹੇਂ ਵਿਰੋਧੀਆਂ ਨਾਲ ਪਹਿਲੇ ਰਾਊਂਡ ਤੋਂ ਹੀ ਕੋਈ ਮੇਲ ਨਹੀਂ ਸੀ।ਨਤੀਜਾ ਆ ਗਿਆ, ਪਰ ਹੁਣ ਜੇ ਵੋਟਾਂ ‘ਤੇ ਨਜ਼ਰ ਪਾਈ ਜਾਵੇ ਤਾਂ ਭਾਜਪਾ ਨੇ ਇਸ ਨਤੀਜਿਆਂ ‘ਤੇ ਧਿਆਨ ਰਖਿਆ ਹੈ।

ਰਾਊਂਡ ਵਾਇਸ ਚਾਹੇ ਅਜੇ ਡਿਟੇਲ ਨਹੀਂ ਆਈ ਹੈ। ਪਰ ਅੰਕੜਿਆਂ ਨੇ ਸਾਫ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚ ਆਪਣੇ ਪੈਰ ਪਸਾਰਦੀ ਨਜ਼ਰ ਆ ਰਹੀ ਹੈ।ਸ਼ੀਤਲ ਅੰਗੁਰਾਲ 15 ਹਜ਼ਾਰ ਤੋਂ ਵੱਧਓ ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੇ। ਹੈਰਾਨੀ ਇਸ ਗੱਲ ਦੀ ਰਹੀ ਕਿ ਕੁੱਝ ਦਿਨ ਪਹਿਲਾਂ ਹੀ ਲੋਕ ਸਭਾ ਚੋਣ ਜਿੱਤਣ ਵਾਲੀ ਕਾਂਗਰਸ ਬੁਰੀ ਤਰ੍ਹਾਂ ਹਾਰ ਕੇ ਤੀਜੇ ਨੰਬਰ ;ਤੇ ਪਹੁੰਚ ਗਈ।ਭਾਜਪਾ ਇਸ ਨਤੀਜੇ ਨਾਲ ਗਦਗਦ ਹੈ।ਸ਼ੀਤਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋਕਾਂ ਦਾ ਫਤਵਾ ਮੰਜ਼ੂਰ ਹੈ। ਪਰ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਭਰਪੂਰ ਸਮਰਥਨ ਦਿੱਤਾ ਹੈ।