ਗੈਂਗਸਟਰ ਗੋਲਡੀ ਬਰਾੜ ਨੇ ਹਨੀ ਸਿੰਘ ਨੂੰ ਦਿੱਤੀ ਧਮਕੀ, ਦਿੱਲੀ ਪੁਲਿਸ ਨੂੰ ਕੀਤੀ ਸ਼ਿਕਾਇਤ

ਡੈਸਕ- ਫੇਮਸ ਸਿੰਗਰ ਤੇ ਰੈਪਰ ਹਨੀ ਸਿੰਘ ਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਵਾਇਸ ਨੋਟ ਜ਼ਰੀਏ ਧਮਕੀ ਦਿੱਤੀ ਹੈ। ਹਨੀ ਸਿੰਘ ਦੇ ਆਫਿਸ ਵੱਲੋਂ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਇਹ ਸ਼ਿਕਾਇਤ ਦਿੱਤੀ ਗਈ ਹੈ। ਇਸ ਦੇ ਬਾਅਦ ਖੁਦ ਹਨੀ ਦਿੱਲੀ ਪੁਲਿਸ ਹੈੱਡਕੁਆਰਟਰ ਜਾ ਪਹੁੰਚੇ ਹਨ। ਸਪੈਸ਼ਲ ਸੈੱਲ ਇਸ ਵਾਇਸ ਨੋਟ ਦੀ ਜਾਂਚ ਕਰਦੇ ਹੋਏ ਮਾਮਲੇ ਵਿਚ ਅੱਗੇ ਦੀ ਤਫਤੀਸ਼ ਕਰ ਰਹੀ ਹੈ।

ਗੋਲਡੀ ਵੱਲੋਂ ਆਏ ਵਾਇਸ ਨੋਟ ਵਿਚ ਕੀ ਧਮਕੀ ਹੈ, ਹਨੀ ਨੇ ਇਸ ਦਾ ਜ਼ਿਕਰ ਤਾਂ ਨਹੀਂ ਕੀਤਾ ਪਰ ਸਮਾਂ ਆਉਣ ‘ਤੇ ਸਾਰਾ ਕੁਝ ਦੱਸਣ ਦੀ ਗੱਲ ਕਹੀ। ਹਨੀ ਸਿੰਘ ਨੇ ਕਿਹਾ ਕਿ ਮੈਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ, ਮੈਨੂੰ ਤੇ ਮੇਰੇ ਸਟਾਫ ਨੂੰ ਕਿਸੇ ਨੇ ਕਾਲ ਕੀਤਾ ਸੀ। ਗੋਲਡੀ ਬਰਾੜ ਦੇ ਨਾਂ ਤੋਂ ਕਿਸੇ ਨੇ ਕਾਲ ਕੀਤੀ ਸੀ। ਮੈਂ ਪੁਲਿਸ ਨੂੰ ਮੈਨੂੰ ਸਕਿਓਰਿਟੀ ਦੇਣ ਦੀ ਅਪੀਲ ਕੀਤੀ ਹੈ। ਮੈਂ ਬਹੁਤ ਡਰਿਆ ਹੋਇਆ ਹਾਂ। ਹਨੀ ਨੂੰ ਕੀ ਧਮਕੀ ਮਿਲੀ ਹੈ, ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਇਹ ਸਾਰਾ ਮੈਂ ਅਜੇ ਨਹੀਂ ਦੱਸ ਸਕਦਾ, ਮੈਂ ਸਭ ਕੁਝ ਕੰਸਲਟ ਕਰਕੇ ਤੁਹਾਨੂੰ ਇਨਫਾਰਮ ਕਰ ਦੇਵਾਂਗਾ। ਮੈਂ ਪੁਲਿਸ ਨੂੰ ਸਾਰੇ ਸਬੂਤ ਦੇ ਦਿੱਤੇ ਹਨ।

ਹਨੀ ਸਿੰਘ ਇਸ ਘਟਨਾ ਤੋਂ ਕਾਫੀ ਡਰ ਵਿਚ ਹਨ। ਉੁਨ੍ਹਾਂ ਕਿਹਾ ਕਿ ਮੇਰੇ ਨਾਲ ਇਹ ਪਹਿਲੀ ਵਾਰ ਹੋਇਆ ਹੈ, ਜ਼ਿੰਦਗੀ ਵਿਚ। ਲੋਕਾਂ ਨੇ ਹਮੇਸ਼ਾ ਬਹੁਤ ਪਿਆਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਅਜਿਹੀ ਕੋਈ ਧਮਕੀ ਆਈ ਹੈ। ਬਹੁਤ ਡਰਿਆ ਹੋਇਆ ਹਾਂ ਸਰ। ਪੂਰਾ ਪਰਿਵਾਰ ਡਰਿਆ ਹੋਇਆ ਹੈ। ਮੌਤ ਤੋਂ ਕਿਸ ਨੂੰ ਡਰ ਨਹੀਂ ਲੱਗਦਾ। ਮੈਂ ਪੁਲਿਸ ਤੋਂ ਬੱਸ ਇਹੀ ਮੰਗਦਾ ਹਾਂ ਕਿ ਸਕਿਓਰਿਟੀ ਮਿਲੇ। ਮੈਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਇਆ ਸੀ।