PAU ਦੇ ਲਾਈਵ ਪ੍ਰੋਗਰਾਮ ਵਿਚ ਖੇਤੀ ਸੰਬੰਧੀ ਮਾਹਿਰਾਂ ਨੇ ਦਿੱਤੇ ਵਿਚਾਰ

ਲੁਧਿਆਣਾ : ਕੀਟ ਵਿਗਿਆਨ ਵਿਭਾਗ ਦੇ ਡਾ. ਵਿਜੈ ਕੁਮਾਰ ਨੇ ਕੀੜਿਆਂ ਵਿੱਚੋਂ ਰਸ ਚੂਸਣ ਵਾਲੀ ਚਿੱਟੀ ਮੱਖੀ ਦੇ ਜੀਵਨ-ਚੱਕਰ ਬਾਰੇ ਜ਼ਿਕਰ ਕੀਤਾ। ਇਸ ਦੇ ਨਾਲ ਬੂਟਾ ਕਿਵੇਂ ਪ੍ਰਭਾਵਿਤ ਹੁੰਦਾ ਅਤੇ ਸਰਬਪੱਖੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਹਰੇ ਤੇਲੇ ਅਤੇ ਗੁਲਾਬੀ ਸੁੰਡੀ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਇਹ ਵੀ ਦੱਸਿਆ ਕਿ ਮਿਲੀਬੱਗ ਦੇ ਆਉਣ ਤੇ ਸਰਬਪੱਖੀ ਰੋਕਥਾਮ ਬਾਰੇ ਚਾਨਣਾ ਪਾਇਆ।

ਉਹਨਾਂ ਇਹ ਵੀ ਦੱਸਿਆ ਸਰਵੇਖਣ ਤੋਂ ਬਾਅਦ ਆਰਥਿਕ ਕਗਾਰ ਕਿਉਂ ਮਹੱਤਵਪੂਰਨ ਹੈ। ਸਹਾਇਕ ਵਿਗਿਆਨੀ ਡਾ. ਮਧੂ ਸ਼ੈਲੀ ਨੇ ਬਰਸਾਤ ਰੁੱਤ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਕਿਵੇਂ ਕਰਨੀ ਚਾਹੀਦੀ ਅਤੇ ਪਸ਼ੂਆਂ ਨੂੰ ਚਾਰੇ ਵਿੱਚ ਕੀ ਦੇਣਾ ਚਾਹੀਦਾ ਬਾਰੇ ਦੱਸਿਆ। ਪਸ਼ੂਆਂ ਦੇ ਟੀਕਾਕਾਰਨ ਵੇਲੇ ਸਾਵਧਾਨੀਆਂ ਅਤੇ ਖੁਰਾਕ ਦੇ ਪ੍ਰਬੰਧ ਬਾਰੇ ਵੀ ਦੱਸਿਆ।

ਉਹਨਾਂ ਪਸ਼ੂਆਂ ਦੇ ਪਰਜੀਵੀਆਂ ਦੀ ਰੋਕਥਾਮ, ਸਮੱਸਿਆਵਾਂ ਦਾ ਹੱਲ ਅਤੇ ਲੇਵੇ ਦੀ ਸੋਜ ਆਦਿ ਦੀ ਸਮੱਸਿਆ ਬਾਰੇ ਵੀ ਚਾਨਣਾ ਪਾਇਆ। ਡਾ. ਕੇ.ਕੇ. ਗਿੱਲ ਨੇ ਮੌਸਮ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਇਸ ਤੋਂ ਪਹਿਲਾਂ ਸ਼੍ਰੀ ਰਵਿੰਦਰ ਭਲੂਰੀਆ ਅਤੇ ਨੇ ਮਹੀਨੇ ਦੇ ਖੇਤੀ ਰੁਝੇਵਿਆਂ ਬਾਰੇ ਚਾਨਣਾ ਪਾਇਆ।

ਟੀਵੀ ਪੰਜਾਬ ਬਿਊਰੋ