● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ‘ਚ 3 ਪੰਜਾਬੀਆਂ ਦੀ ਸੜਕ ਹਾਦਸੇ ‘ਚ ਹੋਈ ਦਰਦਨਾਕ ਮੌਤ

ਡੈਸਕ- ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਨਿਊ ਬਰੰਸਵਿਕ ਦੇ ਸ਼ਹਿਰ ਮੌਂਕਟਨ ਦੇ ਰਹਿਣ ਵਾਲੇ ਪੰਜਾਬੀਆਂ ਦੀ ਇੱਕ ਗੱਡੀ ਲਗਭਗ ਇੱਕ ਘੰਟੇ ਦੀ ਦੂਰੀ ‘ਤੇ ਮੌਜੂਦ ਸ਼ਹਿਰ ਮਿਲ ਕੋਵ ਨੇੜੇ ਸ਼ਨੀਵਾਰ ਰਾਤ ਹਾਦਸਾਗ੍ਰਸਤ ਹੋ ਗਈ। ਇਸ ਵਿੱਚ…


ਡੈਸਕ- ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਨਿਊ ਬਰੰਸਵਿਕ ਦੇ ਸ਼ਹਿਰ ਮੌਂਕਟਨ ਦੇ ਰਹਿਣ ਵਾਲੇ ਪੰਜਾਬੀਆਂ ਦੀ ਇੱਕ ਗੱਡੀ ਲਗਭਗ ਇੱਕ ਘੰਟੇ ਦੀ ਦੂਰੀ ‘ਤੇ ਮੌਜੂਦ ਸ਼ਹਿਰ ਮਿਲ ਕੋਵ ਨੇੜੇ ਸ਼ਨੀਵਾਰ ਰਾਤ ਹਾਦਸਾਗ੍ਰਸਤ ਹੋ ਗਈ। ਇਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕਾ ‘ਚ ਇੱਕ ਮੁੰਡਾ ਤੇ 2 ਕੁੜੀ ਸ਼ਾਮਿਲ ਹਨ।

ਜਾਣਕਾਰੀ ਅਨੁਸਾਰ ਸਮਾਣਾ ਦੇ ਮਾਸਟਰ ਭਰਪੂਰ ਸਿੰਘ ਅਤੇ ਉਨਾਂ ਦੀ ਪਤਨੀ ਸੁਚੇਤ ਕੌਰ ਨੇ ਆਪਣੀ ਬੱਚੀ ਰਸਮ ਦੀਪ ਕੌਰ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ। ਰਸਮ ਦੀਪ ਨੇ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ। ਪਰਸੋਂ ਸ਼ਾਮ ਨੂੰ ਊਬਰ ਕਾਰ ਰਾਹੀਂ ਰਸਨਦੀਪ ਕੌਰ ਆਪਣੇ ਦੋ ਸਾਥੀ ਜੋ ਭੈਣ ਭਰਾ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਨਿਵਾਸੀ ਹਨ ਉਹ ਆਪਣੀ ਪੀਆਰ ਅਪਲਾਈ ਕਰਕੇ ਵਾਪਸ ਪਰਤ ਰਹੇ ਸੀ ਕਿ ਉਹਨਾਂ ਦੀ ਕਾਰ ਦਾ ਟਾਇਰ ਨਿਕਲ ਗਿਆ ਅਤੇ ਗੱਡੀ ਕੰਟਰੋਲ ਤੇ ਬਾਹਰ ਹੋ ਗਈ। ਇਸ ਹਾਦਸੇ ਵਿੱਚ ਤਿੰਨੇਂ ਬੱਚਿਆਂ ਦੀ ਮੌਤ ਹੋ ਗਈ। ਹਾਦਸਾਗ੍ਰਸਤ ਗੱਡੀ ਦਾ ਡ੍ਰਾਈਵਰ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ।

ਰਸਮਦੀਪ ਕੌਰ ਦੇ ਤਾਇਆ ਅਤੇ ਮਾਮਾ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਜੋ ਬੱਚੇ ਵਿਦੇਸ਼ਾਂ ਵਿੱਚ ਜਾਂਦੇ ਹਨ, ਉੱਥੇ ਜੇਕਰ ਕਿਸੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਜੇਕਰ ਬੱਚੇ ਦੀ ਮੌਤ ਹੁੰਦੀ ਹੈ ‘ਤਾਂ ਉਸ ਬੱਚੇ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ ਤਾਂ ਕਿ ਮਾਤਾ ਪਿਤਾ ਆਪਣੇ ਬੱਚੇ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕਰ ਸਕਣ।


Filed under